ਸੰਯੁਕਤ ਰਾਸ਼ਟਰ, 27 ਜੂਨ (ਪੀ.ਟੀ.)- ਭਾਰਤ ਨੇ ਜੋਰ ਦਿੰਦੇ ਹੋਏ ਕਿਹਾ ਹੈ ਕਿ ਉਹ ਅਫਗਾਨ ਸਰਕਾਰ ਅਤੇ ਤਾਲਿਬਾਨ ਨਾਲ ਇਕੋ ਜਿਹਾ ਵਰਤਾਓ ਨਹੀਂ ਕਰੇਗਾ। ਇਸ ਦੇ ਨਾਲ ਹੀ ਭਾਰਤ ਨੇ ਇਹ ਦੁਬਾਰਾ ਕਿਹਾ ਕਿ ਇਤਿਹਾਸਕ ਸਰਕਾਰ ਬਦਲਾਅ ਸਮੇਂ ਅਫਗਾਨਿਸਤਾਨ ‘ਚ ਸ਼ਾਂਤੀ ਲਈ ਸਭ ਤੋਂ ਵੱਡਾ ਖਤਰਾ ਜਾਤੀਵਾਦ ਨਹੀਂ ਬਲਕਿ ਅੱਤਵਾਦ ਹੈ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਕਾਰਜਕਾਰੀ ਪ੍ਰਤੀਨਿਧੀ ਰਾਜਦੂਤ ਭਗਵੰਤ ਸਿੰਘ ਬਿਸ਼ਨੋਈ ਨੇ ਅਫਗਾਨਿਸਤਾਨ ‘ਚ ਸੰਯੁਕਤ ਰਾਸ਼ਟਰ ਦੇ ਸਹਿਯੋਗ ਮਿਸ਼ਨ ‘ਤੇ ਸੁਰੱਖਿਆ ਪ੍ਰੀਸ਼ਦ ਦੀ ਚਰਚਾ ‘ਚ ਕਿਹਾ ਕਿ ਭਾਰਤ ਕਦੀ ਵੀ ਅਫਗਾਨਿਸਤਾਨ ਦੀ ਸਰਕਾਰ ਨਾਲ ਇਸ ਤਰ੍ਹਾਂ ਦੇ ਵਰਤਾਰੇ ਨੂੰ ਉਤਸ਼ਾਹ ਨਹੀਂ ਕਰੇਗਾ, ਜਿਸ ਤਰ੍ਹਾਂ ਪਹਿਲਾ ਤਾਲਿਬਾਨ ਸ਼ਾਸਨ ਨਾਲ ਕੀਤਾ ਜਾਂਦਾ ਸੀ।