June 9, 2026 1:13 am

ਹਰਿਆਣਾ ’ਚ ਕੁਲ ਇਕ ਕਰੋੜ 59 ਲੱਖ 95 ਹਜ਼ਾਰ 12 ਵੋਟਰ

ਚੰਡੀਗੜ੍ਹ 27 ਜੂਨ (ਪੀ.ਟੀ.)–ਹਰਿਆਣਾ ਵਿਚ 9 ਜੂਨ ਨੂੰ ਕੀਤੀ ਗਈ ਵੋਟਰ ਸੂਚੀਆਂ ਦੇ ਖਰੜੇ ਦੀ ਛਪਾਈ ਅਨੁਸਾਰ ਰਾਜ ਵਿਚ ਕੁਲ 1,59,95,012 ਵੋਟਰ ਹਨ, ਜਿਸ ਵਿਚ 84,47,396 ਪੁਰਖ ਤੇ 73,47,616 ਮਹਿਲਾ ਵੋਟਰ ਹਨ।  ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਗਦ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬੇ ਵਿਚ ਸਾਰੀਆਂ ਵਿਧਾਨ ਸਭਾ ਚੋਣ ਖੇਤਰਾਂ ਦੀ ਫੋਟੋਯੁਕਤ ਵੋਟਰ ਸੂਚੀਆਂ ਨੂੰ ਪਹਿਲੀ ਜਨਵਰੀ, 2014 ਨੂੰ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਪਾਤਰ ਵੋਟਰਾਂ ਨੂੰ ਵੋਟਰ ਸੂਚੀ ਵਿਚ ਸ਼ਾਮਿਲ ਕਰਕੇ ਸੋਧ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ 28 ਤੇ 29 ਜੂਨ ਨੂੰ ਵਿਸ਼ੇਸ਼ ਵੋਟਰ ਮੁਹਿੰਮ ਦੌਰਾਨ ਸਾਰੇ ਬਲਾਕ ਪੱਧਰੀ ਅਧਿਕਾਰੀ ਆਪਣੇ-ਆਪਣੇ ਵੋਟਿੰਗ ਕੇਂਦਰ ’ਤੇ ਨਵੇਂ ਵੋਟਰਾਂ ਲਈ ਫਾਰਮ ਭਰਨ ਲਈ ਡਿਊਟੀ ’ਤੇ ਰਹਿਣਗੇ। ਉਨ੍ਹਾਂ ਨੇ ਰਾਜ ਦੇ ਸਾਰੇ ਪਾਤਰ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੇੜਲੇ ਛਪਾਈ ਵੋਟਰ ਕੇਂਦਰ ਦੇ

ਸਬੰਧਤ ਬਲਾਕ ਪੱਧਰੀ ਅਧਿਕਾਰੀ, ਚੋਣ ਰਜਿਸਟਰੇਸ਼ਨ ਅਧਿਕਾਰੀ/ਸਹਾਇਕ ਰਜਿਸਟਰੇਸ਼ਨ ਅਧਿਕਾਰੀ ਦੇ ਕੋਲ ਜਾ ਕੇ ਵੋਟਰ ਸੂਚੀ ਦੀ ਜਾਂਚ ਕਰਕੇ ਇਹ ਯਕੀਨੀ ਕਰ ਲੈਣ ਕਿ ਉਨ੍ਹਾਂ ਦੇ ਨਾਂਅ ਸੂਚੀ ਵਿਚ ਸ਼ਾਮਿਲ ਹਨ ਅਤੇ ਸਾਰੇ ਵੇਰਵੇ ਸਹੀ ਹਨ ਅਤੇ ਅਯੋਗ ਵੋਟਰਾਂ ਦੇ ਨਾਂਅ ਵੋਟਰ ਸੂਚੀ ਵਿਚੋਂ ਕੱਟ ਦਿੱਤੇ ਗਏ ਹਨ । ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਵੇਰਵੇ ਵਿਚ ਕਿਸੇ ਤਰ੍ਹਾਂ ਦੀ ਕਮੀ ਹੈ ਜਾਂ ਉਨ੍ਹਾਂ ਦਾ ਨਾਂਅ ਪਾਤਰ ਹੁੰਦੇ ਹੋਈ ਵੀ ਦਰਜ ਹੋਣ ਤੋਂ ਰਹਿ ਗਿਆ ਹੈ ਤਾਂ ਉਹ ਸਬੰਧਤ ਫਾਰਮ 6, 6ਏ, 7,8 ਅਤੇ 8ਏ ਆਦਿ ਡੂਪਲੀਕੇਟ ਕਾਪੀ ਭਰ ਕੇ ਆਪਣੇ ਬਲਾਕ ਪੱਧਰੀ ਅਧਿਕਾਰੀ ਦੇ ਕੋਲ ਜਮ੍ਹਾਂ ਕਰਵਾਉਣ।

Send this to a friend