June 8, 2026 9:12 pm

ਭਾਰਤ ਤੇ ਮੀਆਂਮਾਰ ਵਿਚਾਲੇ ਬੱਸ ਸੇਵਾ

ਨਵੀਂ ਦਿੱਲੀ, 25 ਜੂਨ (ਪੀ.ਟੀ.)-ਭਾਰਤ (ਇੰਫਾਲ) ਅਤੇ ਮੀਆਂਮਾਰ (ਮੰਡਲਯ) ਵਿਚਾਲੇ ਬਸ ਸੇਵਾ ਸ਼ੁਰੂ ਕਰਨ ਦੇ ਸਬੰਧ ਵਿੱਚ ਸਮਝੌਤਾ ਦਸਤਾਵੇਜ਼ ਨੂੰ ਅੰਤਿਮ ਰੂਪ ਦਿੱਤਾ ਜਾਣਾ ਹੈ। ਗੁਆਂਢੀ ਦੇਸਾਂ ਵਿਚਾਲੇ ਆਪਸੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਲੋਕਾਂ ਵਿਚਾਲੇ ਸੰਪਰਕ ਵਧਾਉਣ ਲਈ ਭਾਰਤੀ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਮੀਆਂਮਾਰ ਦੇ ਰੇਲ ਆਵਾਜਾਈ ਮੰਤਰਾਲੇ ਹੇਠ ਆਵਾਜਾਈ ਯੋਜਨਾ ਵਿਭਾਗ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਕਿ ਸਰਹੱਦ ਪਾਰ ਬੱਸ ਸੇਵਾ ਸ਼ੁਰੂ ਕੀਤੀ ਜਾ ਸਕੇ। ਇਸ ਸਬੰਧ ਵਿੱਚ 13 ਜੂਨ ਨੂੰ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਦੇ ਸੰਯੁਕਤ ਸਕੱਤਰ ਸ਼੍ਰੀ ਨੀਰਜ ਵਰਮਾ ਦੀ ਅਗਵਾਈ ਹੇਠ ਇੱਕ ਵਫਦ ਮਿਆਂਮਾਰ ਦੀ ਰਾਜਧਾਨੀ ਨੇ ਪੀ ਤੌ ਦੀ ਯਾਤਰਾ ਕੀਤੀ ਸੀ। ਦੋਹਾਂ ਦੇਸ਼ਾਂ ਦੇ ਵਫਦਾਂ ਨੇ ਇੰਫਾਲ ਅਤੇ

ਮੰਡਲਯ ਵਿਚਾਲੇ ਬਸ ਸੇਵਾ ਸ਼ੁਰੂ ਕੀਤੇ ਜਾਣ ਦੇ ਮਹੱਤਵਪੂਰਨ ਰੂਪਰੇਖਾ ਤਿਆਰ ਕੀਤੀ ਗਈ। ਮਿਆਂਮਾਰ ਵਿੱਚ ਕਲੇਵਾ ਤੋਂ ਯਾਰਗੀਯ ਤੱਕ ਸੜਕ ਨਿਰਮਾਣ ਵਿੱਚ ਭਾਰਤ ਸਹਿਯੋਗ ਕਰ ਰਿਹਾ ਹੈ। ਵਫਦ ਨੇ ਮਿਆਂਮਾਰ ਨੁੂੰ ਇਹ ਵੀ ਦੱਸਿਆ ਕਿ ਭਾਰਤ ਨੇ ਤਾਮੂ-ਕਲਯ-ਕਲੇਵਾ ਵਿਚਾਲੇ 70 ਪੁਲਾਂ ਦੇ ਨਿਰਮਾਣ ਲਈ ਕਦਮ ਚੁੱਕੇ ਹਨ। ਉਕਤ ਪੁਲਾਂ ਅਤੇ ਸੜਕ ਦਾ ਨਿਰਮਾਣ ਭਾਰਤ ਮਿਆਮਾਰ ਥਾਈਲੈਂਡ ਵਿਚਾਲੇ ਪ੍ਰਸਤਾਵਿਤ ਤ੍ਰਿਕੋਨੀ ਰਾਜਮਾਰਗ ਦਾ ਹਿੱਸਾ ਹੈ।

Send this to a friend