June 8, 2026 5:59 pm

ਜਾਇਦਾਦਾਂ, ਬੈਂਕ ਖਾਤਿਆਂ ਦਾ ਖੁਲਾਸਾ ਜ਼ਰੂਰੀ ਹੋਵੇ : ਆਪ

ਨਵੀਂ ਦਿੱਲੀ  ਆਵਾਜ਼ ਬਿਊਰੋ-ਆਮ ਆਦਮੀ ਪਾਰਟੀ (ਆਪ) ਨੇ ਕਿਹਾ ਹੈ ਕਿ ਕਾਲੇ ਧਨ ਦੇ ਵਹਾਅ ’ਤੇ ਰੋਕ ਲਗਾਉਣ ਦੇ ਲਈ ਵਰਤਮਾਨ ਕਾਨੂੰਨ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਨਾਗਰਿਕਾਂ ਦੇ ਲਈ ਭਾਰਤ ਅਤੇ ਵਿਦੇਸ਼ ਵਿੱਚ ਆਪਣੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਦਾ ਖੁਲਾਸਾ ਕਰਨਾ ਜਰੂਰੀ ਕੀਤਾ ਜਾਵੇ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਭੇਜ ਕੇ ਆਪ ਨੇਤਾ ਅਤੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਸਾਰੇ ਭਾਰਤੀ ਨਾਗਰਿਕਾਂ ਦੇ ਲਈ ਦੇਸ਼-ਵਿਦੇਸ਼ ਵਿੱਚ ਆਪਣੀ ਜਾਇਦਾਦ ਅਤੇ ਬੈਂਕ ਖਾਤਿਆਂ ਦਾ ਖੁਲਾਸਾ ਜ਼ਰੂਰੀ ਬਣਾਉਂਦੇ ਹੋਏ ਨਵਾਂ ਕਾਨੂੰਨ ਜਾਂ ਵਰਤਮਾਨ ਕਾਨੂੰਨ (ਧਨ ਸੋਧ ਰੋਕਥਾਮ ਕਾਨੂੰਨ ਵਿੱਚ ਜਿਵੇਂ ਕਾਨੂੰਨ ਵਿੱਚ ਸੋਧ ਕਰਨ ਦੀ ਜਰੂਰਤ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜਿਸ ਜਾਇਦਾਦ ਦਾ ਖੁਲਾਸਾ ਨਹੀਂ ਕੀਤਾ ਜਾਂਦਾ, ਉਸ ਨੂੰ ਅਪਰਾਧ ਤੋਂ ਹਾਸਲ ਧਨ ਮੰਨਿਆ ਜਾਵੇ।

Send this to a friend