ਕਾਬੁਲ, 23 ਜੂਨ (ਪੀ. ਟੀ) – ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਗਜ਼ਨੀ ‘ਚ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ ਯੂਨੀਵਰਸਿਟੀ ਦੇ 34 ‘ਚੋਂ 24 ਪ੍ਰੋਫੈਸਰਾਂ ਤੇ ਵਿਦਿਆਰਥੀਆਂ ਨੂੰ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ਨੂੰ ਕਰੀਬ 2 ਹਫ਼ਤੇ ਪਹਿਲਾਂ ਅਗਵਾ ਕੀਤਾ ਗਿਆ ਸੀ।