ਨਵੀਂ ਦਿੱਲੀ. 23 ਜੂਨ (ਪੀ. ਟੀ)- ਤਮਿਲਨਾਡੂ ਦੇ ਕੁਡਨਕੁਲਮ ਪਰਮਾਣੂ ਪਲਾਂਟ ਦੇ ਕੋਲ ਅੱਜ ਸਵੇਰੇ ਅੱਠ ਦੇਸੀ ਬੰਬ ਧਮਾਕੇ ਹੋਏ। ਹਾਲਾਂਕਿ ਇਨ੍ਹਾਂ ਧਮਾਕਿਆਂ ‘ਚ ਕਿਸੇ ਤਰ੍ਹਾਂ ਦੇ ਜਾਨ – ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦੇ ਮੁਤਾਬਕ ਇਹ ਬੰਬ ਕੁਡਨਕੁਲਮ ਦੇ ਕੋਲ ਸਥਿਤ ਇੱਕ ਪਿੰਡ ਦੇ ਦੋ ਗੁਟਾਂ ਦੇ ‘ਚ ਚੱਲੇ ਸਨ। ਪਿੰਡ ਦੇ ਦੋ ਗੁਟਾਂ ‘ਚ ਕਿਸੇ ਗੱਲ ਨੂੰ ਲੈ ਕੇ ਲੜਾਈ ਸ਼ੁਰੂ ਹੋ ਗਈ। ਵੇਖਦੇ ਹੀ ਵੇਖਦੇ ਝਗੜੇ ‘ਚ ਗੱਲ ਜ਼ਿਆਦਾ ਵਿਗੜ ਗਈ ਤੇ ਦੋਵਾਂ ਪਾਸਿਆਂ ਤੋਂ ਲੋਕਾਂ ਨੇ ਬੰਬ ਚਲਾ ਦਿੱਤੇ।