ਕੁਆਲਾਲੰਪੁਰ, 23 ਜੂਨ (ਪੀ. ਟੀ)- ਮਲੇਸ਼ੀਆ ਦੀ ਉੱਚ ਅਦਾਲਤ ਨੇ ਅੱਜ ‘ਅੱਲ੍ਹਾ‘ ਸ਼ਬਦ ਦੇ ਇਸਾਈਆਂ ਦੁਆਰਾ ਇਸਤੇਮਾਲ ‘ਤੇ ਲੱਗੀ ਰੋਕ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸ ਫੈਸਲੇ ਦੇ ਬਾਅਦ ਮੁਸਲਿਮ ਬਹੁ-ਗਿਣਤੀ ਵਾਲੇ ਇਸ ਦੇਸ਼ ‘ਚ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਬੇਹੱਦ ਵਿਭਾਜਨਕਾਰੀ ਕਾਨੂੰਨੀ ਮਾਮਲਾ ਹੁਣ ਖ਼ਤਮ ਹੋ ਗਿਆ ਹੈ। ਇਹ ਮਾਮਲਾ ਕੈਥੋਲਿਕ ਚਰਚ ਅਦਾਲਤ ਦੇ ਸਾਹਮਣੇ ਲਿਆਂਦਾ ਗਿਆ ਸੀ। ਕੈਥੋਲਿਕ ਚਰਚ ਇਸ ਸਬੰਧ ‘ਚ ਸਰਕਾਰ ਦੁਆਰਾ ਇਸ ਦੇ ਹੈਰਾਲਡ ਅਖ਼ਬਾਰ ਦੇ ਮਲਯ-ਭਾਸ਼ਾ ਦੇ ਸੰਸਕਰਣ ‘ਚ ਈਸ਼ਵਰ ਨੂੰ ਅਰਬੀ ਸ਼ਬਦ ‘ਅੱਲ੍ਹਾ‘ ਨਾਲ ਸੰਬੋਧਿਤ ਕਰਨ ‘ਤੇ ਲਗਾਈ ਰੋਕ ਨੂੰ ਪਲਟਨ ਦੀ ਮੰਗ ਕਰ ਰਿਹਾ ਸੀ। ਇਹ ਰੋਕ ਪਹਿਲੀ ਵਾਰ 2007 ’ਚ ਲਗਾਈ ਗਈ ਸੀ। ਦ ਹੈਰਾਲਡ ਇਸ ਰੋਕ ‘ਤੇ ਗ੍ਰਹਿ ਮੰਤਰਾਲੇ ਨੂੰ ਚੁਣੌਤੀ ਦੇਣ ਲਈ ਸੰਘੀ ਅਦਾਲਤ ਕੋਲੋਂ ਆਗਿਆ ਹਾਸਿਲ ਨਹੀਂ ਕਰ ਪਾਇਆ ਸੀ। ਪ੍ਰਸ਼ਾਸਨਿਕ ਰਾਜਧਾਨੀ ਪੁਤਰਾਜਯਾ
’ਚ 7 ਜੱਜਾਂ ਦੇ ਪੈਨਲ ਨੇ ਕਿਹਾ ਕਿ ਹੇਠਲੀ ਅਦਾਲਤ ਦਾ ਫੈਸਲਾ ਸਰਕਾਰ ਦੇ ਰੁਖ ਦੇ ਅਨੁਰੂਪ ਹੈ। 7 ਮੈਂਬਰੀ ਪੈਨਲ ਦੀ ਅਗਵਾਈ ਕਰਨ ਵਾਲੇ ਮੁੱਖ ਜੱਜ ਜਸਟਿਸ ਐਰੀਫਿਨ ਜ਼ਕਾਰੀਆ ਨੇ ਕਿਹਾ ਕਿ ਇਸ ਫੈਸਲੇ ਨੂੰ 4-3 ਦੇ ਬਹੁਮਤ ਨਾਲ ਕਾਇਮ ਰਖਿਆ ਗਿਆ।