June 8, 2026 11:55 am

ਕੇਂਦਰੀ ਯੋਜਨਾਵਾਂ ਦੀ ਗਿਣਤੀ ‘ਚ ਕਮੀ ਸੰਭਵ- ਕਮਿਸ਼ਨ

ਨਵੀਂ ਦਿੱਲੀ, 22 ਜੂਨ (ਪੀ. ਟੀ)- ਸਰਕਾਰ ਕੇਂਦਰ ਸਮਰਥਕ ਯੋਜਨਾਵਾਂ (ਸੀ.ਐਸ.ਐਸ.) ਦੀ ਗਿਣਤੀ ਘਟਾਉਣ ਅਤੇ ਉਨ੍ਹਾਂ ਦੀ ਰੂਪ ਰੇਖਾ ਬਦਲਣ ਦੀ ਸੰਭਾਵਨਾਵਾਂ ਤਲਾਸ਼ ਰਹੀ ਹੈ। ਇਹ ਗੱਲ ਯੋਜਨਾ ਕਮਿਸ਼ਨ ਨੇ ਕਹੀ ਹੈ। ਪਿਛਲੇ ਸਾਲ ਕੇਂਦਰੀ ਮੰਤਰੀ ਮੰਡਲ ਨੇ 12ਵੀਂ ਪੰਜ ਸਾਲਾਂ ਯੋਜਨਾ (2012-17) ਦੌਰਾਨ ਮੌਜੂਦਾ ਸੀ.ਐਸ.ਐਸ-ਵਾਧੂ ਕੇਂਦਰੀ ਸਹਾਇਤਾ ਯੋਜਨਾਵਾਂ ਨੂੰ ਦੁਬਾਰਾ ਗਠਤ ਕਰਕੇ 66 ਯੋਜਨਾਵਾਂ ‘ਚ ਤਬਦੀਲ ਕਰਨ ਦਾ ਫੈਸਲਾ ਕੀਤਾ ਸੀ। ਕਮਿਸ਼ਨ ਨੇ ਨਵੇਂ ਯੋਜਨਾ ਮੰਤਰੀ ਰਾਵ ਇੰਦਰਜੀਤ ਸਿੰਘ ਨੂੰ ਆਪਣੀ ਪੇਸ਼ਕਾਰੀ ‘ਚ ਕਿਹਾ ਕਿ ਯੋਜਨਾਵਾਂ ਦੀਆਂ ਰੂਪ ਰੇਖਾ ‘ਚ ਬਦਲਾਅ ਅਤੇ ਕੇਂਦਰ ਸਮਰਥਕ ਯੋਜਨਾਵਾਂ ਦੀ ਗਿਣਤੀ ‘ਚ ਕਟੌਤੀ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਸਕਦੀਆਂ ਹਨ। ਕਮਿਸ਼ਨ ਦਾ ਮੰਨਣਾ ਹੈ ਕਿ ਰਾਜ ਯੋਜਨਾ ਦੇ ਤੌਰ ‘ਤੇ ਸੀ.ਐਸ.ਐਸ. ਤੋਂ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ‘ਚ ਮਦਦ ਮਿਲੇਗੀ।

Send this to a friend