June 8, 2026 11:51 am

ਪ੍ਰੀਤੀ-ਨੇਸ ਵਾਡੀਆ ਮਾਮਲਾ- ਪ੍ਰੀਤੀ ਜਿੰਟਾ ਮੁੰਬਈ ਪਹੁੰਚੀ

ਮੁੰਬਈ, 22 ਜੂਨ (ਪੀ. ਟੀ)- ਨੇਸ ਵਾਡੀਆ ਨਾਲ ਵਿਵਾਦ ਮਾਮਲੇ ‘ਚ ਬਾਲੀਵੁੱਡ ਅਦਾਕਾਰ ਪ੍ਰੀਤੀ ਜਿੰਟਾ ਜਲਦ ਹੀ ਪੁਲਿਸ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਾ ਸਕਦੀ ਹੈ। ਅੱਜ ਸਵੇਰੇ ਅਮਰੀਕਾ ਤੋਂ ਮੁੰਬਈ ਹਵਾਈ ਅੱਡੇ ਪਹੁੰਚੀ ਪ੍ਰੀਤੀ ਜਿੰਟਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਫਿਲਹਾਲ ਇਸ ਮਾਮਲੇ ‘ਤੇ ਗੱਲ ਨਹੀਂ ਕਰਨਾ ਚਾਹੁੰਦੀ। ਸੂਤਰਾਂ ਅਨੁਸਾਰ ਪ੍ਰੀਤੀ ਦਾ ਬਿਆਨ ਅੱਜ ਨਹੀਂ ਦਰਜ ਕੀਤਾ ਜਾਵੇਗਾ। ਗੌਰਤਲਬ ਹੈ ਕਿ ਨੇਸ ਵਾਡੀਆ ਖਿਲਾਫ 12 ਜੂਨ ਨੂੰ ਮਾਮਲਾ ਦਰਜ ਕਰਾਉਣ ਤੋਂ ਬਾਅਦ ਪ੍ਰੀਤੀ ਅਮਰੀਕਾ ਚਲੀ ਗਈ ਸੀ।

Send this to a friend