ਨਵੀਂ ਦਿੱਲੀ, 22 ਜੂਨ (ਪੀ. ਟੀ)- ਹਥਿਆਰ ਨਿਰਯਾਤ ਵਧਾਉਣ ਦੀ ਜਰੂਰਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਜੋਰ ਦਿੱਤੇ ਜਾਣ ਦੇ ਨਾਲ ਹੀ ਡੀ. ਆਰ. ਡੀ. ਓ. ਨੇ ਕਿਹਾ ਹੈ ਕਿ ਭਾਰਤ ਲੜਾਕੂ ਜਹਾਜ਼ ਅਤੇ ਮਿਸਾਈਲ ਦੀ ਵਿਕਰੀ ਕਰ ਸਕਦਾ ਹੈ, ਜਿਨ੍ਹਾਂ ਦੀ ਉਤਪਾਦਨ ਲਾਗਤ ਚੀਨ ਵਰਗੇ ਦੇਸ਼ਾਂ ਦੁਆਰਾ ਵੇਚੇ ਜਾ ਰਹੇ ਹਥਿਆਰਾਂ ਤੋਂ ਬਹੁਤ ਘੱਟ ਹੋਵੇਗੀ। ਡੀ. ਆਰ. ਡੀ. ਓ. ਦੇ ਪ੍ਰਮੁੱਖ ਅਵਿਨਾਸ਼ ਚੰਦਰ ਨੇ ਦੱਸਿਆ ਕਿ ਹਥਿਆਰ ਪ੍ਰਣਾਲੀ ਦੇ ਨਿਰਯਾਤ ਲਈ ਦੇਸ਼ ਨੂੰ ‘ਇਕ ਨੀਤੀ ਪ੍ਰਬੰਧ‘ ਦੀ ਜਰੂਰਤ ਹੈ ਅਤੇ ਰੱਖਿਆ ਖੋਜ ਏਜੰਸੀ ਨੇ ਸਹਿਯੋਗੀ ਦੇਸ਼ਾਂ ਨੂੰ ਤੈਅ ਸਮੇਂ ‘ਚ ਹਥਿਆਰਾਂ ਦੀ ਵਿਕਰੀ ਲਈ ‘ ਸਿੰਗਲ ਵਿੰਡੋ ਕਲੀਅਰੈਂਸ ‘ ਦਾ ਸੁਝਾਅ ਦਿੱਤਾ ਹੈ।