June 5, 2026 6:33 am

ਬਜ਼ੁਰਗ ਅਤੇ ਬੁੱਢੇ ਬਿਰਖਾਂ ਦੀ ਕਰੀਏ ਸੰਭਾਲ

ਇੰਜੀ: ਸਰਬਜੀਤ ਸਿੰਘ ‘ਜੀਤ’
ਸੰਪਰਕ : 09463757042

image ਜ਼ਿੰਦਗੀ ਹਮੇਸ਼ਾ ਹੀ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਹੈ ਜਿਸ ਨਾਲ ਇਨਸਾਨ ਆਪਣੀ ਜਿੰਦਗੀ ਜਿਉਣ ਲਈ ਕਈ ਤਰੀਕੇ ਸਿਖਦਾ ਹੈ। ਇਨਸਾਨ ਜੇ ਕਦੀ ਸੱਭ ਤੋਂ ਜਿਆਦਾ ਕੁਝ ਸਿਖਦਾ ਹੈ ਤੇ ਉਹ ਆਪਦੇ ਪਰਿਵਾਰ ਦੇ ਬਜੁਰਗਾ ਕੋਲੋ ਆਪਦੇ ਮਾਂ ਬਾਪ ਕੋਲੋ ਸਿਖਦਾ ਹੈ। ਇਸ ਸੱਭ ਤੋਂ ਵੱਧ ਆਪਣੇ ਪਰਿਵਾਰ ਦੇ ਬਜ਼ੁਰਗਾ ਕੋਲੋ ਸਿਖਦਾ ਹੈ। ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਤਜ਼ਰਬੇ ਕਿਤੇ ਹੁੰਦੇ ਹਨ। ਇਕ ਆਮ ਕਹਾਵਤ ਹੈ ਸਾਡੇ ਬਜੁਰਗ ਕਹਿੰਦੇ ਹੁੰਦੇ ਹਨ ਕਿ ਇਹ ਵਾਲ ‘ਧੁੱਪ ਚ ਚਿੱਟੇ ਨਹੀ ਹੋਏ’ ਇਸ ਦਾ ਮਤਲੱਬ ਇਹ ਸਮਝਾਉਂਦੇ ਹੁੰਦੇ ਹਨ ਕਿ ਅਸੀ ਆਪਣੀ ਜਿੰਦਗੀ ਦੇ ਕਈ ਤਜ਼ਰਬੇ ਕਈ ਰੁੱਤਾ ਦਹਾਕੇ ਲੋਕਾ ਨਾਲ ਮਿਲਵਰਤ ਕਰਕੇ ਕੱਟੇ ਹੁੰਦੇ ਹਨ। ਜਿੰਦਗੀ ਦੇ ਤਿੰਨ ਪੱਲ ਹੁੰਦੇ ਹਨ ਬੱਚਪਨ, ਜਵਾਨੀ ਅਤੇ ਬੁਢਾਪਾ ਇਹ ਤਿੰਨ ਦੇ ਤਿੰਨ ਪੱਲ ਇਨਸਾਨ ਦੀ ਜਿੰਦਗੀ ਦਾ ਅਹਿਮ ਹਿੱਸਾ ਹੁੰਦੇ ਹਨ। ਜਿਵੇ ਬੱਚਪਨ ਜਿਆਦਾ ਅਸੀ ਮਾਂ ਦੀ ਗੋਦ ਵਿੱਚ ਲਾਡਾ ਚਾਵਾ ਨਾਲ ਨਿਕਾਲ ਲੈਂਦੇ ਹਾ। ਵੈਸੇ ਵੀ ਬੱਚਪਨ ਨਿਰਾਲਾ ਹੁੰਦਾ ਹੈ। ਫੇਰ ਜਵਾਨੀ ਆਉਂਦੀ ਹੈ ਜਿਸ ਵਿੱਚ ਇਨਸਾਨ ਆਪਣੀ ਜਿੰਦਗੀ ਵਿੱਚ ਕੁਝ ਬਣਨ ਲਈ ਸ਼ੁਰੂਆਤ ਕਰਦਾ ਹੈ। ਜਵਾਨੀ ਵਿੱਚ ਆਪਣੀ ਕਿਸਮਤ ਨੂੰ ਅਜਮਾਉਂਦੇ ਹੋਏ ਕਰਮਯੋਗੀ ਬਣਦਾ ਹੈ। ਜਵਾਨੀ ਦੀ ਇਸ ਹੀ ਅਵਸਥਾ ਵਿੱਚ ਉਹ ਪਿਆਰ ਅਤੇ ਨਫ਼ਰਤ ਕਰਦਾ ਹੈ।
ਜਵਾਨੀ ਦੀ 16 ਸਾਲ ਦੀ ਉਮਰ ਤੋ 50 ਸਾਲ ਦੀ ਉਮਰ ਤੱਕ ਇਨਸਾਨ ਨਿਰਸੰਦੇਹ ਕੋਹਲੂ ਦੇ ਬੈਲ ਵਾਂਗ ਕੰਮ ਕਰਦਾ ਹੈ। ਕਿ ਮੇਰੇ ਪਰਿਵਾਰ ਵੱਧ ਫੁੱਲ ਸਕੇ। ਇਸ ਤੋਂ ਬਾਅਦ ਆਉਂਦਾ ਹੈ ਬੁਢਾਪਾ ਜਿਸ ਵਿੱਚ ਅੱਖੋਂ ਦਿਖਣਾ, ਕੰਨੋ ਸੁਣਨਾ

, ਸ਼ੁੂਰਗ ਪੱਤਾ ਨਹੀ ਕਿਹੜੀਆਂ ਬਿਮਾਰੀਆਂ ਇਨਸਾਨ ਨੂੰ ਆ ਸਮੇਟ ਲੈਂਦੀਆ ਹਨ। ਇਹ ਪੂਰਾ ਚੱਕਰ ਇਕ ਬਿਰਖ ਵਾਂਗ ਹੁੰਦਾ ਹੈ ਇਕ ਦਰਖਤ ਕਿੰਝ ਲਗਦਾ ਹੈ ਫੇਰ ਫੱਲ ਫੁੱਲ ਲਾਂਦਾ ਹੈ ਤੇ ਜੱਦ ਉਹ ਸੁੱਕ ਜਾਂਦਾ ਹੈ ਤਾਂ ਫੱਲ ਫੁੱਲ ਦੇਣਾ ਬੰਦ ਕਰ ਦਿੰਦਾ ਹੈ ਤਾ ਫੇਰ ਉਸ ਕੋਲ ਕੋਈ ਨਹੀ ਜਾਂਦਾ। ਫੇਰ ਲੋਕ ਸਿਰਫ਼ ਉਸ ਨੂੰ ਬੁਢਾ ਬਿਰਖ ਹੀ ਕਹਿੰਦੇ ਹਨ। ਬੁੱਢੇ ਬਿਰਖ ਅਤੇ ਬਜੁਰਗ ਵਿੱਚ ਜਿਆਦਾ ਸੰਮਾਨਤਾ ਹੁੰਦੀ ਹੈ। ਜਿਵੇ ਬੁੱਢੇ ਬਿਰਖ ਫੱਲ ਫੁੱਲ ਦੇਣ ਤੋਂ ਬਾਅਦ ਇੱਕਲੇ ਹੋ ਜਾਂਦੇ ਹਨ ਇਸੇ ਤਰ੍ਹਾਂ ਬਜੁਰਗ ਵੀ ਇਕ ਟਾਇਮ ਬਾਅਦ ਇੱਕਲੇ ਪੈਣਾ ਸ਼ੁਰੂ ਹੋ ਜਾਂਦੇ ਹਨ। ਖਾਸਕਰ ਅੱਜ ਦੀ ਇਸ ਨਵੀ 21ਵੀ ਸਦੀ ਦੇ ਲੋਕ ਇਹਨੀ ਕੁ ਪ੍ਰਾਇਵੇਸੀ ਚ’ ਰਹਿਣ ਲੱਗ ਪਏ ਹਨ ਕਿ ਉਹ ਹੋਣ ਆਪਣੇ ਬਜ਼ੁਰਗਾ ਨੋ ਨਾਲ ਰੱਖਣਾ ਵੀ ਬੋਝ ਸਮਝਦੇ ਹਨ। ਜੇ ਕਿਸੇ ਨੇ ਬਜੁਰਗ ਰੱਖੇ ਵੀ ਹੋਣਗੇ ਤਾ ਸਿਰਫ਼ ਆਪਣੀ ਲੋੜ ਲਈ ਕਿਉਂਕਿ ਘਰ ਵਿੱਚ ਰਾਖਾ ਤਾ ਚਾਹੀਦਾ ਹੁੰਦਾ ਹੈ।
ਘਰ ਦਾ ਨੋਕਰ ਘਰ ਚ’ ਬੋਲ ਸਕਦਾ ਪਰ ਬਜੁਰਗ ਨਹੀ। ਸਾਡੀ ਅਜੋਕੀ ਨਵੀ ਸਦੀ ਦੇ ਫੈਸ਼ਨਬਲ ਲੋਕ ਜਿਵੇ ਆਪਣੇ ਘਰ ਬਿਰਖ਼ ਲਗਾਉਣੇ ਛੱਡ ਦਿੱਤੇ ਹਨ ਉਸੇ ਤਰ੍ਹਾਂ ਬਜ਼ੁਰਗ ਵੀ ਛੱਡਣ ਲੱਗ ਪਏ ਹਨ। ਜਿਸ ਦਾ ਨਤੀਜਾ ਇਹ ਹੀ ਹੈ ਕਿ ਹੋਣ ਹਰ ਜ਼ਿਲ੍ਹੇ ਵਿੱਚ ਬਿਰਧ ਆਸ਼ਰਮ ਖੁੱਲ ਰਹੇ ਹਨ। ਭਾਰਤ ਦੇਸ਼ ਜਿੱਥੇ ਸੰਸਾਰ ਵਿੱਚ ਆਦਰਸ਼ਵਾਦੀ ਸੱਭਿਅਤ ਵਾਲਾ ਮੁੱਲਕ ਹੈ ਪਰ ਅੱਜ ਭਾਰਤ ਦੇਸ਼ ਪੱਛਮੀ ਦੇਸ਼ਾ ਵਾਂਗ ਹੀ ਬਣਦਾ ਜਾ ਰਿਹਾ ਹੈ। ਇਹ ਸੱਭ ਨੂੰ ਪੱਤਾ ਹੈ ਕਿ ਬੁਢਾਪਾ ਹਰ ਤੇ ਲਾਜ਼ਮੀ ਆਉਣਾ ਹੈ ਪਰ ਫੇਰ ਵੀ ਅਸੀ ਆਪਣੇ ਬਜੁਰਗਾ ਨਾਲ ਪਰਾਈਆ ਵਾਂਗ ਸਲੂਕ ਕਰਦੇ ਹਾਂ।
ਅਸੀ ਭੁੱਲ ਜਾਂਦੇ ਹਾ ਕਿ ਇਹ ਉਹ ਇਨਸਾਨ ਹਨ ਜਿਨ੍ਹਾਂ ਸਾਨੂ ਪਾਲ ਪੋਸ ਕੇ ਇਸ ਲਾਈਕ ਕਿੱਤਾ ਕਿ ਅਸੀ ਆਪਦੇ ਪੈਰਾ ਤੇ ਖੜ੍ਹੇ ਹੋ ਸਕੀਏ। ਕਿਉਂਕਿ ਬਾਪ ਜਿੱਥੇ ਘਰ ਦਾ ਮੌਢੀ ਹੁੰਦੇ ਹੋਏ ਕਮਾਈ ਕਰ ਕੇ ਆਪਣੇ ਬੱਚੀਆਂ ਨੂੰ ਚੰਗੀ ਪੜ੍ਹਾਈ ਲਿਖਾਈ ਕਰਵਾਉਦੇ ਹਨ। ਐਸੇ ਤਰ੍ਹਾਂ ਮਾਂ ਠੰਡੀ ਛਾਂ ਬਣ ਕੇ ਆਪਣੇ ਲਾਡਲੇ ਲਾਡਲੀ ਨੂੰ ਹਰ ਧੁੱਪ ਅਤੇ ਹਰ ਮੁਸੀਬਤ ਤੋਂ ਬਚਾਉਂਦੀ ਹੈ। ਸਾਨੂੰ ਸੱਭ ਕੁਝ ਪੱਤਾ ਹੁੰਦਾ ਹੈ ਪਰ ਫੇਰ ਵੀ ਅਸੀ ਅੱਜ ਆਪਣੇ ਮਾਂ ਬਾਪ ਨੂੰ ਇਕ ਬੁਢੇ ਬਿਰਖ ਵਾਂਗ ਇਕਲਾ ਛੱਡ ਦਿੰਦੇ ਹਾਂ। ਬਜੁਰਗਾ ਨੂੰ ਅਸੀ ਕੱਦੀ ਗੁੱਸੇ ਵਿੱਚ ਸਤਰੀਆ ਬੱਤਰੀਆ ਵੀ ਕਹਿ ਦਿੰਦੇ ਹਾ ਜਿਸ ਦਾ ਕਾਰਨ ਇਹ ਨਹੀ ਕਿ ਉਸ ਸੱਚੀ ਸੱਤਰੀਆਂ ਗਿਆ ਹੁੰਦਾ ਹੈ ਜੇ ਕਿੱਤੇ ਦੇਖੀਆ ਜਾਵੇ ਤਾਂ ਜਿਆਦਾ ਤਰ ਬਜੁਰਗ ਇੱਕਲੇਪਨ ਦਾ ਸ਼ਿਕਾਰ ਹੋਣ ਕਰਕੇ ਮਾਨਸਕ ਪ੍ਰਸ਼ਾਨੀ ਵੱਲ ਵੱਧ ਜਾਣ ਕਰਕੇ ਇੱਦਾ ਹੁੰਦੇ ਹਨ। ਖੈਰ ਅੱਜ ਦੀ ਲੋੜ ਹੈ ਬੁੱਢੇ ਬਿਰਖਾ ਅਤੇ ਬਜੁਰਗਾ ਨੂੰ ਬਚਾਈਆ ਜਾਵੇ ਤਾ ਜੋ ਸਾਡੀ ਜਿੰਗਦੀ ਵਿੱਚ ਉਹ ਇੱਕ ਚਾਨਣ ਮੁਨਾਰੇ ਬਣੇ ਰਹਿਣ। ਜਿਵੇ ਬਿਰਖ ਜਿੰਨੇ ਪੁਰਾਣੇ ਹੁੰਦੇ ਹਨ ਤੇ ਸੰਗਨੇ ਹੋ ਜਾਣ ਕਰਕੇ ਛਾਂ ਜਿਆਦਾ ਦੇਣ ਲੱਗ ਜਾਂਦੇ ਹਨ ਇਸ ਤਰ੍ਹਾ ਬਜੁਰਗ ਵੀ ਤਜ਼ਰਬੇਕਾਰ ਹੋ ਜਾਂਦੇ ਹਨ ਆਪਣੀ ਜਿੰਦਗੀ ਜਿਉ ਕੇ। ਸੋ ਸਾਨੂੰ ਇਹਨਾ ਦੀ ਛਾਂ ਹਮੇਸ਼ਾ ਲੈਣੀ ਚਾਹੀਦੀ ਹੈ।  ਵੱਡੀਆਂ ਦਾ ਆਸ਼ੀਰਵਾਦ ਹੀ ਕਾਫ਼ੀ ਹੁੰਦਾ ਹੈ। ਉਹਨਾਂ ਨੂੰ ਦਿੱਤੀ ਥੋੜੀ ਜਹੀ ਖੁਸ਼ੀ ਉਹਨਾਂ ਨੂੰ ਜਿਵੱਤ ਕਰ ਜਾਂਦੀ ਹੈ। ਸੋ ਉਹਨਾ ਨੂੰ ਖੁਸ਼ ਰੱਖੀਏ ਤਾ ਜੋ ਅਸੀ ਵੀ ਖੁਸ਼ ਰਹਿ ਸਕੀਏ। ਕਿਉਂਕਿ ਇਹ ਦਿਨ ਸੱਭ ਤੇ ਆਉਣਾ ਹੈ।

Send this to a friend