ਚੰਡੀਗੜ੍ਹ, 20 ਜੂਨ (ਪੀ. ਟੀ)-ਉੱਚ ਸਰਕਾਰੀ ਹਲਕਿਆਂ ਅਨੁਸਾਰ ਲੈਫ਼ਟੀਨੈਂਟ ਜਨਰਲ ਟੀ. ਐਸ. ਗਿੱਲ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਨਵਾਂ ਚੇਅਰਮੈਨ ਲਾਉਣ ਦਾ ਰਸਤਾ ਸਾਫ਼ ਹੋ ਗਿਆ ਹੈ ਕਿਉਂਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਰਾਜ ਵਿਧਾਨ ਸਭਾ ਦੇ ਸਪੀਕਰ ਡਾ: ਚਰਨਜੀਤ ਸਿੰਘ ਅਟਵਾਲ ਅਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਸ੍ਰੀ ਸੁਨੀਲ ਜਾਖੜ ਤਿੰਨੇ ਹੀ ਜਨਰਲ ਗਿੱਲ ਦੇ ਨਾਂਅ ‘ਤੇ ਸਹਿਮਤ ਹੋ ਗਏ ਹਨ। ਹੁਣ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ ਦੀ ਮਨਜ਼ੂਰੀ ਤੋਂ ਪਿੱਛੋਂ ਜਨਰਲ ਗਿੱਲ ਨੂੰ ਇਸ ਨਵੇਂ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ 2 ਮਈ ਤੋਂ ਖ਼ਾਲੀ ਪਿਆ ਹੈ ਕਿਉਂਕਿ ਲੈਫ਼ਟੀਨੈਂਟ ਜਨਰਲ ਐਮ. ਐਸ. ਬੁੱਟਰ ਇਹ ਅਹੁਦਾ ਛੱਡ ਚੁੱਕੇ ਹਨ। ਜਨਰਲ ਗਿੱਲ ਇਸ ਸਮੇਂ ਵੈਸਟਨ ਕਮਾਂਡ ਦੇ ਚੀਫ਼ ਆਫ਼ ਸਟਾਫ਼ ਹਨ। ਜਨਰਲ ਗਿੱਲ ਸਤੰਬਰ 2016 ਤੱਕ ਇਸ ਅਹੁਦੇ ‘ਤੇ ਕੰਮ ਕਰਦੇ ਰਹਿਣਗੇ।