June 3, 2026 7:39 am

ਸਬ ਡਵੀਜ਼ਨ ਮੁਕੇਰੀਆਂ ਦੇ 18 ਨੌਜਵਾਨ ਫਸੇ ਇਰਾਕ ’ਚ

Page-1_11 ਮੁਕੇਰੀਆਂ, 21 ਜੂਨ (ਹਰਦੀਪ ਸਿੰਘ ਧਨੋਆ)- ਜ਼ਿਲ੍ਹਾ ਹੁਸ਼ਿਆਰਪੁਰ ਦੀ ਸਬ ਡਵੀਜ਼ਨ ਮੁਕੇਰੀਆਂ ਦੇ ਵੱਖ-ਵੱਖ ਪਿੰਡਾਂ ਦੇ 18 ਨੌਜਵਾਨਾਂ ਦੀ ਪੁਸ਼ਟੀ ਅੱਜ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹਲ ਚਾਬਾ ਵੱਲੋਂ ਇਰਾਕ ’ਚ ਫਸੇ ਨੌਜਵਾਨਾਂ ਦੇ ਘਰ-ਘਰ ਜਾ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨਾਲ ਮਿਲਣ ਉਪਰੰਤ ਕੀਤੀ ਅਤੇ ਸ੍ਰੀ ਚਾਬਾ ਵੱਲੋਂ ਆਪਣੇ ਹੋਰ ਅੱਧਿਕਾਰੀਆਂ ਸਮੇਤ ਇਨ੍ਹਾਂ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਵਾਇਆ ਗਿਆ। ਸਬ ਡਵੀਜ਼ਨ ਮੁਕੇਰੀਆਂ ਦੇ ਨੌਜਵਾਨ ਜਿਹੜੇ ਇਸ ਸਮੇਂ ਇਰਾਕ ’ਚ ਫਸੇ ਹੋਏ ਹਨ ਉਨ੍ਹਾਂ ਵਿੱਚ ਪ੍ਰਿਥੀਪਾਲ ਸਿੰਘ ਪੁੱਤਰ ਬੂਆ ਸਿੰਘ ਉਮਰ 42 ਸਾਲ ਵਾਸੀ ਸੇਖਾਮਤਾ, ਨਰੇਸ਼ ਕੁਮਾਰ ਪੁੱਤਰ ਦਰਸ਼ਨ ਸਿੰਘ 21 ਸਾਲ ਵਾਸੀ ਬਡਲਾ, ਸਰਬ ਸ੍ਰੀ ਗਿਆਨ ਸਿੰਘ ਪੁੱਤਰ

ਅਮਰਜੀਤ ਸਿੰਘ 25 ਸਾਲ ਵਾਸੀ ਕੁੱਲੀਆਂ ਲੁਬਾਣਾ, ਮਨੋਜ ਕੁਮਾਰ ਪੁੱਤਰ ਦਲੀਪ ਸਿੰਘ 36 ਸਾਲ, ਰਸ਼ਪਾਲ ਸਿੰਘ ਪੁੱਤਰ ਗੁਰਦਾਸ ਰਾਮ 26 ਪਿੰਡ ਸੈਹਰਜੋਵਾਲ, ਸੰਜੀਵ ਕੁਮਾਰ ਪੁੱਤਰ ਬਿਆਸ ਦੇਵ 28 ਸਾਲ ਪਿੰਡ ਬੰਬੋਵਾਲ, ਉਂਕਾਰ ਸਿੰਘ ਪੁੱਤਰ ਚੰਚਲ ਸਿੰਘ 26 ਸਾਲ ਨੌਸ਼ਹਿਰਾ ਸਿੰਬਲੀ, ਸੁਰਜੀਤ ਸਿੰਘ ਪੁੱਤਰ ਸੁਰਿੰਦਰਪਾਲ 28 ਸਾਲ ਸੈਹਰਕੋਵਾਲ, ਜਗਤਾਰ ਸਿੰਘ ਪੁੱਤਰ ਜੱਸੀ ਰਾਮ 33 ਸਾਲ ਬਿਗੋਵਾਲ, ਸੰਤੋਖ ਸਿੰਘ ਪੁੱਤਰ ਸਲਿੰਦਰ ਸਿੰਘ 22 ਸਾਲ ਹਯਿਆਤਪੁਰ, ਕੁਲਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਨੌਸ਼ਹਿਰਾ ਪੱਤਣ, ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਹਰਸਾਮਾਨਗਰ, ਪ੍ਰਸ਼ੋਤਮ ਲਾਲ ਪੁੱਤਰ ਹੰਸ ਰਾਜ ਸੰਘੋਕਤਰਾਲਾ, ਸੁਖਵਿੰਦਰ ਸਿੰਘ ਪੁੱਤਰ ਚਰਨ ਚਰਨ ਸਿੰਘ ਪਿੰਡ ਬਲੋ ਚੌਹਾਨ, ਮਾਲੂਕ ਪੁੱਤਰ ਉਮਰਦੀਨ ਪਿੰਡ ਸਨਿਆਲ, ਸ਼ਿਵ ਕੁਮਾਰ ਪੁੱਤਰ ਸਿੰਬਲ ਸਿੰਘ ਪਿੰਡ ਹਰਸਾ ਮਾਨਸਰ, ਵਿਨੋਦ ਕੁਮਾਰ ਪੁੱਤਰ ਤਰਸੇਮ ਸਿੰਘ ਪਿੰਡ ਚੰਨੀਆ ਕਲਾ, ਗੁਰਮੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਾਹਿਬ ਦਾ ਪਿੰਡ ਮੁਕੇਰੀਆਂ ਆਦਿ ਸ਼ਾਮਲ ਹਨ। ਇਰਾਕ ’ਚ ਗਏ ਬੱਚਿਆਂ ਨੂੰ ਲੈ ਕੇ ਇਨ੍ਹਾਂ ਪਰਿਵਾਰਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀਹੈ ਅਤੇ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸਾਡੇ ਪੁੱਤਰਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਕੋਲ ਲਿਆਂਦਾ ਜਾਵੇ।

Send this to a friend