ਬਗਦਾਦ, 21 ਜੂਨ (ਪੀ. ਟੀ)- ਸੁੰਨੀ ਅੱਤਵਾਦੀਆਂ ਨੇ ਦਿਨ ਭਰ ਦੀ ਲੰਬੀ ਲੜਾਈ ਵਿਚ ਸੀਰੀਆ ਨਾਲ ਲਗਦੀ ਸਰਹੱਦ ‘ਤੇ ਸਰਹੱਦੀ ਚੌਕੀ ‘ਤੇ ਕਬਜ਼ਾ ਕਰ ਲਿਆ ਹੈ। ਇਸ ਲੜਾਈ ਵਿਚ 30 ਸੈਨਿਕ ਮਾਰੇ ਗਏ। ਕੈਮ ਸਰਹੱਦੀ ਲਾਂਘੇ ’ਤੇ ਅੱਤਵਾਦੀਆਂ ਨੇ ਪ੍ਰਧਾਨ ਮੰਤਰੀ ਨੂਰੀ ਅਲ-ਮਲੀਕੀ ਸਰਕਾਰ ਨੂੰ ਇਕ ਹੋਰ ਝਟਕਾ ਦਿੱਤਾ ਹੈ, ਜੋ ਇਸਲਾਮਿਕ ਅੱਤਵਾਦੀਆਂ ਅਤੇ ਉਨ੍ਹਾਂ ਨਾਲ ਜੁੜੇ ਹੋਰ ਅੱਤਵਾਦੀਆਂ ਨੂੰ ਪਿੱਛੇ ਧੱਕਣ ਲਈ ਸੰਘਰਸ਼ ਕਰ ਰਹੀ ਹੈ ਇਨ੍ਹਾਂ ਸੁੰਨੀ ਅੱਤਵਾਦੀਆਂ ਨੇ ਦੂਸਰੇ ਵੱਡੇ ਸ਼ਹਿਰ ਮੋਸੂਲ ਸਮੇਤ ਦੇਸ਼ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰ ਰੱਖਿਆ ਹੈ ਅਤੇ ਬਗਦਾਦ ਵੱਲ ਕੂਚ ਕਰਨ ਦਾ ਹਲਫ਼ ਲਿਆ ਹੈ।