June 8, 2026 12:25 pm

8 ਆਈ.ਪੀ.ਐਸ ਅਧਿਕਾਰੀ ਤਬਦੀਲ

ਚੰਡੀਗੜ੍ਹ, 21 ਜੂਨ (ਪੀ. ਟੀ)- ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ਅੱਠ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਪੀ.ਐਸ. ਅਧਿਕਾਰੀ ਸ੍ਰੀ ਈਸ਼ਵਰ ਸਿੰਘ ਨੂੰ ਇੰਸਪੈਕਟਰ ਜਨਰਲ ਪੁਲੀਸ-ਕਮ-ਡਾਇਰੈਕਟਰ, ਸਟੇਟ ਨਾਰਕੋਟਿਕ ਕੰਟਰੋਲ ਬਿਊਰੋ (ਕੈਂਪ ਐਟ ਜ¦ਧਰ), ਵਾਧੂ ਚਾਰਜ ਇੰਸਪੈਕਟਰ ਜਨਰਲ ਪੁਲੀਸ, ਟਰੇਨਿੰਗ ਪੀ.ਪੀ.ਏ. ਫਿਲੌਰ ਅਤੇ ਵਾਧੂ ਚਾਰਜ ਇੰਸਪੈਕਟਰ ਜਨਰਲ ਪੁਲੀਸ, ਇੰਟਰਨਲ ਵਿਜ਼ੀਲੈਂਸ ਸੈਲ, ਪੰਜਾਬ, ਚੰਡੀਗੜ੍ਹ, ਸ੍ਰੀ ਜਿਤੇਂਦਰਾ ਕੁਮਾਰ ਜੈਨ ਨੂੰ ਇੰਸਪੈਕਟਰ ਜਨਰਲ ਪੁਲੀਸ, ਇਨਟੈਲੀਜੈਂਸ ਅਤੇ ਕਾਂਊਟਰ ਇਨਟੈਲੀਜੈਂਸ, ਬਠਿੰਡਾ ਅਤੇ ਵਾਧੂ ਚਾਰਜ ਇੰਸਪੈਕਟਰ ਜਨਰਲ ਪੁਲੀਸ, ਵਿਜ਼ੀਲੈਂਸ, ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੂੰ ਇੰਸਪੈਕਟਰ ਜਨਰਲ ਪੁਲੀਸ-ਕਮ-ਡਾਇਰੈਕਟਰ,

ਐਸ.ਐਸ.ਜੀ., ਪੰਜਾਬ, ਚੰਡੀਗੜ੍ਹ, ਮੁੱਖ ਮੰਤਰੀ ਸੁਰੱਖਿਆ ਅਤੇ ਸ੍ਰੀ ਪ੍ਰਮੋਦ ਬਾਨ ਨੂੰ ਕਮਿਸ਼ਨਰ ਪੁਲੀਸ, ਲੁਧਿਆਣਾ ਲਗਾਇਆ ਗਿਆ ਹੈ। ਬੁਲਾਰੇ ਅਨੁਸਾਰ ਆਈ.ਪੀ.ਐਸ. ਅਧਿਕਾਰੀ ਸ੍ਰੀ ਆਰ.ਕੇ.ਜੈਸਵਾਲ ਨੂੰ ਡੀ.ਆਈ.ਜੀ., ਇੰਟੈਲੀਜੈਂਸ-2 ਅਤੇ ਵਾਧੂ ਚਾਰਜ ਡੀ.ਆਈ.ਜੀ., ਰੂਪਨਗਰ ਰੇਂਜ, ਸ੍ਰੀ ਮੋਹਨੀਸ਼ ਚਾਵਲਾ ਨੂੰ ਡੀ.ਆਈ.ਜੀ., ਫਿਰੋਜ਼ਪੁਰ ਰੇਂਜ (ਸੀ.ਡੀ.ਸੀ.), ਸ੍ਰੀ ਏ.ਐਸ.ਚਾਹਲ ਨੂੰ ਡੀ.ਆਈ.ਜੀ., ਬਠਿੰਡਾ ਰੇਂਜ (ਸੀ.ਡੀ.ਸੀ.) ਅਤੇ ਸ੍ਰੀ ਯੁਰਿੰਦਰ ਸਿੰਘ ਨੂੰ ਡੀ.ਆਈ.ਜੀ., ਲੁਧਿਆਣਾ ਰੇਂਜ (ਸੀ.ਡੀ.ਸੀ.), ਲਗਾਇਆ ਗਿਆ ਹੈ।

Send this to a friend