ਲੰਡਨ, 19 ਜੂਨ (ਪੀ. ਟੀ.)-ਭਾਰਤ ਨੇ ਏਸ਼ੀਅਨ ਯੂਨੀਵਰਸਿਟੀਆਂ ਦੇ ਸਲਾਨਾ ਰੈਕਿੰਗ ਵਿਚ ਨਾਟਕੀ ਢੰਗ ਨਾਲ ਸੁਧਾਰ ਕੀਤਾ ਹੈ ਅਤੇ ਏਸ਼ੀਆ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ‘ਚ ਭਾਰਤ ਦੇ 10 ਵਿਦਿਅਕ ਅਦਾਰੇ ਸ਼ਾਮਿਲ ਹੋ ਗਏ ਹਨ। ‘ਦੀ ਟਾਈਮਜ਼ ਹਾਇਰ ਐਜ਼ੂਕੇਸ਼ਨ‘ ਰਸਾਲੇ ਨੇ ‘ਏਸ਼ੀਆ ਯੂਨੀਵਰਸਿਟੀ ਰੈਕਿੰਗਸ-2014 ਵਿਚ ਭਾਰਤ ਨੂੰ ਸਭ ਤੋਂ ਵੱਧ ਸੁਧਾਰ ਕਰਨ ਵਾਲੇ ਦੇਸ਼ ਦੀ ਸੂਚੀ ਵਿਚ ਰੱਖਿਆ ਹੈ ਅਤੇ ਇਸ ਦੀਆਂ ਚੋਟੀ ਦੀਆਂ ਯੂਨੀਵਰਸਿਟੀ ਦੀ ਗਿਣਤੀ ਜਿਹੜੀ 2013 ਵਿਚ ਤਿੰਨ ਸੀ ਇਸ ਸਾਲ ਵਧ ਕੇ 10 ਹੋ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪੜ੍ਹਾਈ ਵਾਲੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੂੰ ਇਸ ਰੈਕਿੰਗ ਵਿਚ 32ਵਾਂ ਸਥਾਨ ਮਿਲਿਆ ਹੈ। ਇਸ ਸੂਚੀ ਵਿਚ ਇੰਡੀਅਨ ਇੰਸਟੀਚਿਊਟ
ਆਫ ਟੈਕਨਾਲੋਜੀ ਖੜਗਪੁਰ ਨੂੰ 45ਵਾਂ ਅਤੇ ਆਈ. ਆਈ. ਟੀ. ਕਾਨਪੁਰ ਨੂੰ 55ਵਾਂ ਸਥਾਨ ਮਿਲਿਆ ਹੈ। ਆਈ. ਆਈ. ਟੀ. ਦਿੱਲੀ ਅਤੇ ਰੁੜਕੀ ਨੂੰ ਸਾਂਝੇ ਰੂਪ ਵਿਚ 59ਵਾਂ ਅਤੇ ਗੁਹਾਟੀ ਅਤੇ ਮਦਰਾਸ 1 ਕ੍ਰਮਵਾਰ 74 ਵਾਂ ਤੇ 76ਵਾਂ ਸਥਾਨ ਮਿਲਿਆ ਹੈ। ਜਾਧਵ ਯੂਨੀਵਰਸਿਟੀ ਕੋਲਕਾਤਾ ਨੂੰ ਵੀ 76ਵਾਂ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੂੰ 90ਵਾਂ ਸਥਾਨ ਮਿਲਿਆ ਹੈ।