April 17, 2026 7:14 pm

ਨਵਜੋਤ ਸਿੱਧੂ ਵੱਲੋਂ ਮੁੜ ਸਰਗਰਮੀ ਲਈ ‘ਜਿੱਤੇਗਾ ਪੰਜਾਬ’ ਯੂ-ਟਿਊਬ ਚੈਨਲ ਦੀ ਸ਼ੁਰੂਆਤ

ਚੰਡੀਗੜ੍ਹ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਕੁਝ ਮਹੀਨਿਆਂ ਤੋਂ ਪੰਜਾਬ ਦੀ ਰਾਜਨੀਤੀ ਤੋਂ ਵੱਖ ਪੰਜਾਬ ਦੇ ਸਾਬਕਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਹੋ ਰਹੇ ਹਨ। ਉਨ੍ਹਾਂ ਨੇ ਸਿਆਸਤ ਵਿੱਚ ਆਪਣੀ ਵਾਪਸੀ ਲਈ ਡਿਜੀਟਲ ਮੀਡੀਆ ਮਾਧਿਅਮ ਬਣਾਇਆ ਹੈ। ਉਨ੍ਹਾਂ ਵੱਲੋਂ ‘ਜਿੱਤੇਗਾ ਪੰਜਾਬ’ ਯੂਟਿਊਬ ਚੈਨਲ ਨਾਲ ਸ਼ੁਰੂਆਤ ਕੀਤੀ ਹੈ। ਸ. ਸਿੱਧੂ ਨੇ ਕਿਹਾ ਕਿ ਇਹ ਚੈਨਲ ਪੰਜਾਬ ਨੂੰ ਬਚਾਉਣ ਅਤੇ ਇਸ ਨੂੰ ਦੁਬਾਰਾ ਬਣਾਉਣ ਦੇ ਯਤਨਾਂ ਦਾ ਮੰਚ ਹੋਵੇਗਾ। ਸਿੱਧੂ ਨੇ ਦਾਅਵਾ ਕੀਤਾ ਕਿ ਉਹ ਇਸ ਰਾਹੀਂ ਨੌਂ ਮਹੀਨਿਆਂ ਦੀ ਆਤਮੰਥਨ ਅਤੇ ਸਵੈ-ਪੜਚੋਲ ਤੋਂ ਬਾਅਦ ਉਹ ਪੰਜਾਬ ਦੇ ਭਖਦੇ ਮਸਲਿਆਂ ‘ਤੇ ਆਪਣੀ ਆਵਾਜ਼ ਬੁਲੰਦ ਕਰਨਗੇ। ਸਿੱਧੂ ਨੇ ਕਿਹਾ ਕਿ ‘ਜੀਤੇਗਾ ਪੰਜਾਬ’ ਚੈਨਲ ਦੀ ਪੰਚ-ਲਾਈਨ ‘ਬਾਬੇ ਦੀ ਰਾਹ, ਸਾਡੀ ਰਾਹ ਹੋਵੇਗੀ’ ਚੈਨਲ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ’ ਦੇ ਅਧਾਰ ‘ਤੇ ਕੰਮ ਕਰੇਗਾ।

Send this to a friend