ਝਬਾਲ, 14 ਮਾਰਚ (ਹਰਦੀਪ ਸਿੰਘ)- ਬਾਬਾ ਬੁੱਢਾ ਜੀ ਬੀੜ ਸਾਹਿਬ ਵਿਖੇ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋ ਛੁੱਟੀ ਤੋ ਬਾਦ ਬੱਚੇ ਲੈ ਕੇ ਘਰਾਂ ਨੂੰ ਛੱਡਣ ਜਾ ਰਹੀ ਬੱਸ ਸੜਕ ਵਿੱਚ ਪਏ ਖੱਡਿਆ ਕਾਰਨ ਬੇਕਾਬੂ ਹੋ ਕੇ ਦਰਖਤ ਵਿੱਚ ਵੱਜ ਜਾਣ ਨਾਲ ਇੱਕ ਬੱਚੇ ਨੂੰ ਮਮੂਲੀ ਸੱਟਾਂ ਲੱਗਣ ਤੇ ਬਾਕੀ ਬੱਚਿਆ ਦੇ ਵਾਲ ਵਾਲ ਬਚ ਜਾਣ ਦਾ ਸਮਾਚਾਰ ਪਰਾਪਤ ਹੋਇਆ।ਮੌਕੇ ਤੇ ਇੱਕਤਰ ਜਾਣਕਾਰੀ ਅਨੁਸਾਰ ਡਰਾਇਵਰ ਗੁਰਭੇਜ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਪਿੰਡ ਦੋਦੇ ਬੱਸ ਨੰਬਰ P202219694 ਤੇ ਡੇਢ ਵਜੇ ਹੋਈ ਛੁੱਟੀ ਤੋ ਬਾਦ ਖਾਲਸਾ ਸੀਨੀਅਰ ਸੈਕੰਡਰੀ ਤੋ ਬੱਚੇ ਲੈ ਕੇ ਉਨਾਂ ਨੂੰ ਘਰ ਛੱਡਣ ਜਾ ਰਿਹਾ ਸੀ ਕਿ ਜਦ ਸਕੂਲੀ ਬੱਸ ਬਾਬਾ ਬੁੱਢਾ ਜੀ ਤੋ ਬਘਿਆੜੀ ਵਾਲੀ ਸੜਕ ਤੇ ਜਾ ਰਹੀ ਸੀ ਤਾਂ ਸੜਕ ਵਿੱਚ ਪਏ ਡੂੰਘੇ ਖੱਡਿਆ ਵਿੱਚ ਵੱਜ ਕੇ ਬੇਕਾਬੂ ਹੋ ਕੇ ਸੜਕ ਦੇ ਕੰਢੇ ਨਾਲ ਨਾਲ ਜਾਂਦੇ ਸੂਏ ਦੇ ਕੰਢੇ
ਲੱਗੇ ਦਰਖਤ ਨਾਲ ਕੰਡਕਟਰ ਸਾਇਡ ਤੋ ਵੱਜ ਗਈ।ਜਿਸ ਨਾਲ ਹਰਮਨ ਸਿੰਘ ਪੁੱਤਰ ਗੁਰਭੇਜ ਸਿੰਘ ਬੱਚੇ ਨੂੰ ਮਮੂਲੀ ਸੱਟਾਂ ਲੱਗੀਆਂ ਜਦ ਕਿ ਬਾਕੀ ਬੱਚਿਆਂ ਨੂੰ ਬੱਸ ਵਿੱਚੋ ਸਰੁਖਿਅਤ ਕੱਢ ਲਿਆ ਗਿਆ।ਇਸ ਹਾਦਸੇ ਦਾ ਪਤਾ ਲੱਗਣ ਤੇ ਤਰੁੰਤ ਗੁਰਦੁਆਰਾ ਬਾਬਾ ਬੁੱਢਾ ਜੀ ਬੀੜ ਸਾਹਿਬ ਮੈਨੇਜਰ ਸ੍ਰ.ਸਤਨਾਮ ਸਿੰਘ ਝਬਾਲ ਆਪਣੀ ਸਾਰੀ ਟੀਮ ਲੈ ਕੇ ਮੌਕੇ ਤੇ ਪੁੱਜੇ ਤੇ ਸਾਰੀ ਜਾਣਕਾਰੀ ਹਾਸਿਲ ਕਰਦਿਆ ਸਾਰੇ ਬੱਚਿਆ ਦੇ ਸਹੀ ਸਲਾਮਤ ਹੋਣ ਤੇ ਵਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਥਾਣਾ ਝਬਾਲ ਮੁਖੀ ਪ੍ਰਭਜੀਤ ਸਿੰਘ ਵੀ ਪੁੱਜੇ ਤੇ ਕਿਸੇ ਵੀ ਬੱਚੇ ਦਾ ਕੋਈ ਨੁਕਸਾਨ ਨਾ ਹੋਣ ਦੀ ਪੁਸ਼ਟੀ ਕਰਦਿਆ ਏ ਐਸ ਆਈ ਰਾਜਬੀਰ ਸਿੰਘ ਨੂੰ ਅਗਲੇਰੀ ਕਾਰਵਾਈ ਕਰਨ ਲਈ ਕਿਹ ਦਿੱਤਾ ਗਿਆ।