ਨਵੀਂ ਦਿੱਲੀ, 17 ਜੂਨ (ਵਿਸ਼ਵ ਵਾਰਤਾ) : 16 ਜੁੂਨ ਨੂੰ ਕੌਮਾਂਤਰੀ ਮੰਡੀ ਵਿੱਚ ਭਾਰਤੀ ਬਾਜ਼ਾਰ ਲਈ ਵਿੱਕਣ ਵਾਲੇ ਕੱਚੇ ਤੇਲ ਦੀ ਕੀਮਤ 110 ਡਾਲਰ 42 ਸੈਂਟ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ 13 ਜੂਨ ਨੂੰ 110 ਡਾਲਰ 54 ਸੈਂਟ ਸੀ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸਲੇਸ਼ਣ ਸੈਲੱ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 16 ਜੂਨ ਨੂੰ ਰੁਪਏ ਦੇ ਹਿਸਾਬ ਨਾਲ ਫੀ ਬੈਰਲ ਕੱਚੇ ਤੇਲ ਦੀ ਕੀਮਤ 6 ਹਜ਼ਾਰ 626 ਰੁਪਏ 30 ਪੈਸੇ ਰਹੀ।



