ਮੁੰਬਈ, 17 ਜੂਨ (ਪੀ. ਟੀ)- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਨੇ ਮੰਗਲਵਾਰ ਨੂੰ ਕਿਹਾ ਕਿ ਮਹਿੰਗਾਈ ‘ਤੇ ਉਨ੍ਹਾਂ ਦੀ ਨਜ਼ਰ ਹੈ। ਰਾਜਨ ਨੇ ਕਿਹਾ ਕਿ ਇਰਾਕ ਸੰਕਟ ਦੇ ਚੱਲਦਿਆਂ ਅੰਤਰਰਾਸ਼ਟਰੀ ਬਾਜ਼ਾਰ ‘ਚ ਗੈਰ ਯਕੀਨੀ ਦਾ ਮਾਹੌਲ ਹੈ ਅਤੇ ਉਸਦਾ ਵੀ ਅਸਰ ਮਹਿੰਗਾਈ ‘ਤੇ ਪੈ ਰਿਹਾ ਹੈ। ਰਾਜਨ ਨੇ ਕਿਹਾ ਕਿ ਗੁੰਝਲਦਾਰ ਆਰਥਿਕ ਹਾਲਾਤਾਂ ਦੇ ਵਿਚਕਾਰ ਭਾਰਤ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਸਮਰਥ ਹੈ। ਮੁੰਬਈ ‘ਚ ਇਕ ਪ੍ਰੋਗਰਾਮ ਦੇ ਦੌਰਾਨ ਰਾਜਨ ਨੇ ਮਹਿੰਗਾਈ ‘ਤੇ ਬੋਲਦੇ ਹੋਏ ਕਿਹਾ, ਵੱਧ ਰਹੀ ਮੁਦਰਾ ਸਫੀਤੀ ‘ਤੇ ਸਰਕਾਰ ਦੀ ਨਜ਼ਰ ਬਣੀ ਹੋਈ ਹੈ ਅਤੇ ਇਸ ‘ਤੇ ਕਾਬੂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਰਾਜਨ ਨੇ ਕਿਹਾ ਕਿ ਅਰਥ ਵਿਵਸਥਾ ਦੇ ਪੱਧਰ ‘ਤੇ ਭਾਰਤ ਕਿਸੇ ਵੀ ਚੁਣੌਤੀ ਨਾਲ ਨਜਿੱਠਣ ‘ਚ ਸਮਰਥ ਹੈ। ਬਿਹਤਰ ਖੁਰਾਕ ਪ੍ਰਬੰਧ ਨਾਲ
ਮਹਿੰਗਾਈ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਰਾਜਨ ਨੇ ਕਿਹਾ ਕਿ ਅਗਲੀ ਤਿਮਾਹੀ ‘ਚ ਮਹਿੰਗਾਈ ਦੇ ਘੱਟ ਹੋਣ ਦੀ ਉਮੀਦ ਹੈ।



