ਅਲੁਥਗਾਮਾ (ਸ੍ਰੀਲੰਕਾ), 16 ਜੂਨ (ਪੀ. ਟੀ)- ਸ੍ਰੀਲੰਕਾ ਦੇ ਤੱਟੀ ਕਸਬਿਆਂ ’ਚ ਬੋਧੀਆਂ ਤੇ ਮੁਸਲਮਾਨਾਂ ਵਿਚਾਲੇ ਹੋਈਆਂ ਝੜਪਾਂ ਦੌਰਾਨ 3 ਮੁਸਲਮਾਨ ਮਾਰੇ ਗਏ ਤੇ 75 ਹੋਰ ਲੋਕ ਜ਼ਖ਼ਮੀ ਹੋ ਗਏ। ਇਥੇ ਮੁਸਲਮਾਨਾਂ ਦੇ ਬਹੁਤ ਸਾਰੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਸ੍ਰੀਲੰਕਾ ‘ਚ 2012 ਤੋਂ ਬਾਅਦ ਮੁਸਲਮਾਨਾਂ ਵਿਰੁੱਧ ਹਿੰਸਾ ਵਧਦੀ ਜਾ ਰਹੀ ਹੈ। ਮੁਸਲਮਾਨਾਂ ਦੇ ਗੜ੍ਹ ਵਾਲੇ ਕਸਬਿਆਂ ਅਲੁਥਗਾਮਾ ਤੇ ਬੇਰੂਵੇਲਾ ਵਿਖੇ ਐਤਵਾਰ ਨੂੰ ਉਸ ਵੇਲੇ ਝੜਪਾਂ ਹੋ ਗਈਆਂ ਜਦੋਂ ਬੋਧੀ ਧੜਾ ਬੋਧੂ ਬਾਲਾ ਸੈਨਾ ਵੱਲੋਂ ਰੈਲੀ ਕੱਢੀ ਜਾ ਰਹੀ ਸੀ। ਇਥੇ 3 ਦਿਨ ਪਹਿਲਾਂ ਇਕ ਮੁਸਲਮਾਨ ਨੌਜਵਾਨ ਨੇ ਬੋਧੀ ਭਿਕਸ਼ੂ ‘ਤੇ ਹਮਲਾ ਕੀਤਾ ਸੀ, ਜਿਸ ਦੇ ਰੋਸ ਵਜੋਂ ਸ਼ਾਂਤਮਈ ਰੈਲੀ ਕੱਢੀ ਜਾ ਰਹੀ ਸੀ ਕਿ ਇਸ ‘ਤੇ ਹਮਲਾ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਵੱਖਵਾਦੀ ਲਿਬਰੇਸ਼ਨ ਆਫ ਤਾਮਿਲ ਈਲਮ ਨੇ 1983-2009 ਦੌਰਾਨ ਉੱਤਰ ਪੂਰਬ ‘ਚ ਮੁਸਲਿਮ ਪਿੰਡਾਂ ‘ਤੇ ਹਮਲੇ ਕੀਤੇ ਸਨ।
ਸਾਲ 1990 ‘ਚ 140 ਤੋਂ ਵੀ ਵੱਧ ਲੋਕ ਮਾਰੇ ਗਏ ਸਨ। ਕੱਲ੍ਹ ਅਲੁਗਥਾਮਾ ਤੇ ਬੇਰੂਵੇਲਾ ‘ਚ ਪੁਲਿਸ ਦੀ ਹਾਜ਼ਰੀ ‘ਚ ਹੀ ਮੁਸਲਮਾਨਾਂ ‘ਤੇ ਹਮਲੇ ਕੀਤੇ ਗਏ ਤੇ ਉਨ੍ਹਾਂ ਦਾ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਇਨ੍ਹਾਂ ਇਲਾਕਿਆਂ ‘ਚ ਕਰਫਿਊ ਲਗਾ ਦਿੱਤਾ ਗਿਆ ਹੈ।


