ਫਤਹਿਪੁਰ, 15 ਜੂਨ (ਪੀ. ਟੀ)- ਉੱਤਰ ਪ੍ਰਦੇਸ਼ ਦੀ ਫਤਹਿਪੁਰ ਲੋਕ ਸਭਾ ਸੀਟ ਤੋਂ ਚੁਣੀ ਗਈ ਭਾਜਪਾ ਸੰਸਦ ਮੈਂਬਰ ਸਾਧਵੀ ਨਿਰੰਜਨ ਜਿਯੋਤੀ ‘ਤੇ ਬੀਤੀ ਰਾਤ ਭਾਨੂ ਪਟੇਲ ਨਾਮ ਦੇ ਇਕ ਨੌਜਵਾਨ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਹਮਲਾ ਕਰ ਦਿੱਤਾ ਅਤੇ ਗੋਲੀ ਵੀ ਚਲਾਈ, ਜਿਸ ਵਿਚ ਉਨ੍ਹਾਂ ਦੇ ਅੰਗ ਰੱਖਿਅਕ ਜ਼ਖਮੀ ਹੋ ਗਏ ਪਰ ਉਹ ਵਾਲ-ਵਾਲ ਬੱਚ ਗਈ। ਪੁਲਿਸ ਨੇ ਦੱਸਿਆ ਕਿ ਸਿਵਿਲ ਲਾਈਨ ਸਥਿਤ ਵਿਕਾਸ ਕਲੋਨੀ ਦੇ ਇਕ ਘਰ ‘ਚ ਕਿਸੇ ਸਮਾਗਮ ‘ਚ ਸ਼ਾਮਲ ਹੋਣ ਲਈ ਆਈ ਭਾਜਪਾ ਸਾਧਵੀ ਨਿਰੰਜਨ ਜਿਯੋਤੀ ਜਦੋਂ ਵਾਪਸ ਆ ਰਹੀ ਸੀ ਤਾਂ ਭਾਨੂ ਪਟੇਲ ਨਾਮ ਦੇ ਇਕ ਨੌਜਵਾਨ ਨੇ ਸਾਧਵੀ ਨਿਰੰਜਨ ‘ਤੇ ਅਚਾਨਕ ਹਮਲਾ ਕਰ ਦਿੱਤਾ ਪਰ ਹਮਲੇ ‘ਚ ਉਨ੍ਹਾਂ ਦਾ ਬਚਾਅ ਹੋ ਗਿਆ ਹੈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ ਅਤੇ ਪੁਲਿਸ ਛਾਪੇ ਮਾਰੀ ਕਰ ਰਹੀ ਹੈ।
ਭਾਜਪਾ ਸੰਸਦ ਮੈਂਬਰ ਸਾਧਵੀ ਨਿਰੰਜਨ ਜਿਯੋਤੀ ’ਤੇ ਹਮਲਾ



