Skip to content
Independent perspectives. Global stories.
BREAKING

ਲੋਕਸਭਾ ਪ੍ਰਧਾਨ ਸਖਤ ਕਾਰਵਾਈ ਦੇ ਖਿਲਾਫ ਨਹੀਂ

Share this story

ਨਵੀਂ ਦਿੱਲੀ, (ਪੀ. ਟੀ)- ਸੁਮਿੱਤਰਾ ਮਹਾਜਨ ਮਿਠਾ ਬੋਲਣ ਅਤੇ ਨਿਮਰਤਾ ਵਤੀਰੇ ਲਈ ਜਾਣੀ ਜਾਂਦੀ ਹਨ ਅਤੇ ਉਨ੍ਹਾਂ ਨੂੰ ‘ਤਾਈ ਕਹਿ ਕੇ ਸੰਬੋਧਨ ਕਰਦੇ ਹਨ, ਪਰ ਨਵੀਂ ਲੋਕਸਭਾ ਪ੍ਰਧਾਨ ਸਦਨ ‘ਚ ਵਿਵਸਥਾ ਬਣਾਏ ਰੱਖਣ ਲਈ ਹੰਗਾਮਾ ਕਰਨ ਵਾਲੇ ਮੈਂਬਰਾਂ ‘ਤੇ ਸਖਤ ਕਾਰਵਾਈ ਖਿਲਾਫ ਨਹੀਂ ਹਨ।ਸੁਮਿੱਤਰਾ ਮਹਾਜਨ ਨੂੰ ਪਿਛਲੇ ਹਫਤੇ ਸਰਵਸੰਮਤੀ ਤੋਂ ਲੋਕਸਭਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਮੀਰਾ ਕੁਮਾਰ ਤੋਂ ਬਾਅਦ ਇਸ ਅਹੁਦੇ ਨੂੰ ਗ੍ਰਹਿਣ ਕਰਨ ਵਾਲੀ ਦੂਜੀ ਮਹਿਲਾ ਹਨ।ਮਹਾਜਨ (71) ਨੇ ਕਿਹਾ ਕਿ ਉਹ ਮੈਂਬਰਾਂ ਨਾਲ ਸੁਭਾਵਿਕ ਗੱਲਬਾਤ ਸਥਾਪਤ ਕਰਨ ਦੀ ਪੱਖਧਰ ਹਨ, ਪਰ ਸਦਨ ਦੇ ਹਿਤ ‘ਚ ਸਖਤ ਫੈਸਲੇ ਕਰਨ ‘ਚ ਨਹੀਂ ਹਿਚਕਣਗੀ। ਸੁਮਿੱਤਰਾ ਤੋਂ ਪੁੱਛਿਆ ਗਿਆ ਸੀ ਕਿ ਉਹ ਸਦਨ ‘ਚ ਕੰਮਕਾਜ ਕਿਸ ਤਰ੍ਹਾਂ ਨਾਲ ਚਲਾਉਣਗੀ ਕਿਉਂਕਿ ਅਜਿਹਾ ਵਾਰ ਵਾਰ ਦੇਖਿਆ ਗਿਆ ਹੈ ਕਿ ਸੰਸਦਾਂ ਦਾ ਇਕ ਛੋਟਾ ਸਮੂਹ ਆਸਨ ਦੇ ਕੋਲ ਵਿਰੋਧ ਕਰਦੇ ਹੋਏ ਕੰਮਕਾਜ ਨੂੰ ਰੋਕ ਦਿੰਦਾ ਹੈ।ਸੁਮਿੱਤਰਾ ਨੇ ਮੈਂਬਰਾਂ ਨਾਲ ਸਹਿਜ, ਸੁਲਭ ਗੱਲਬਾਤ ‘ਤੇ ਜ਼ੋਰ ਦਿੱਤਾ ਅਤੇ ਸੰਸਦ ‘ਚ ਕੰਮ ਠੀਕ ਢੰਗ ਨਾਲ ਚਲਾਉਣ ਲਈ ਸੱਤਾਪੱਖ ਅਤੇ ਛੋਟੇ ਦਲਾਂ ਸਮੇਤ ਵਿਰੋਧੀ ਧਿਰ ਨਾਲ ਤਾਲਮੇਲ ਬਣਾਉਣ ਦੀ ਗੱਲ ਕਹੀ।

WRITTEN BY