Skip to content
Independent perspectives. Global stories.
BREAKING

ਬਦਾਯੂੰ ’ਚ ਫਿਰ ਸਮੂਹਿਕ ਜਬਰ ਜਨਾਹ

Share this story

ਬਦਾਯੂੰ, 15 ਜੂਨ (ਪੀ. ਟੀ)-ਬਦਾਯੂੰ ‘ਚ ਇਕ ਹੋਰ ਔਰਤ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਬਦਾਯੂੰ ਦੇ ਬਿਸੌਲੀ ‘ਚ ਤਿੰਨ ਵਿਅਕਤੀਆਂ ਨੇ 32 ਸਾਲਾ ਔਰਤ ਨੂੰ ਬੰਧਕ ਬਣਾਇਆ ਤੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ। ਪੁਲਿਸ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੋਸ਼ੀਆਂ ‘ਚ ਇਕ ਪੁਲਿਸ ਮੁਲਾਜ਼ਮ ਦਾ ਲੜਕਾ ਵੀ ਸ਼ਾਮਿਲ ਹੈ। ਸੀਨੀਅਰ ਪੁਲਿਸ ਅਧਿਕਾਰੀ ਐਲ. ਆਰ. ਕੁਮਾਰ ਨੇ ਦੱਸਿਆ ਕਿ ਪੀੜਤ ਔਰਤ ਸ਼ੁੱਕਰਵਾਰ ਰਾਤ ਦਵਾਈਆਂ ਲੈਣ ਗਈ ਸੀ ਤਾਂ ਹਿਮਾਂਸ਼ੂ ਨਾਂਅ ਦਾ ਇਕ ਵਿਅਕਤੀ ਪੀੜਤ ਔਰਤ ਤੇ ਉਸ ਦੇ ਦੋ ਬੱਚਿਆਂ ਨੂੰ ਇਕ ਨਿਰਮਾਣ ਅਧੀਨ ਇਮਾਰਤ ‘ਚ ਲੈ ਗਿਆ। ਪੀੜਤਾ ਅਨੁਸਾਰ ਪੁਲਿਸ ਮੁਲਾਜ਼ਮ ਦੇ ਲੜਕੇ ਹਿਮਾਸ਼ੂ ਨੇ ਉਸ ਨੂੰ ਤੇ ਉਸ ਦੇ ਬੱਚਿਆਂ ਨੂੰ ਘਰ ‘ਚ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਉਹ ਆਪਣੇ ਦੋ ਸਾਥੀਆਂ ਨੂੰ ਲੈ ਕੇ ਉਥੇ ਪਹੁੰਚਿਆ, ਜਿਨ੍ਹਾਂ ਨੇ ਪੀੜਤਾ ਨਾਲ ਸਮੂਹਿਕ ਜਬਰ ਜਨਾਹ ਕੀਤਾ।

ਸਨਿੱਚਰਵਾਰ ਨੂੰ ਇਨ੍ਹਾਂ ਤੋਂ ਬਚ ਕੇ ਨਿਕਲੀ ਔਰਤ ਨੇ ਆਪਣੇ ਪਿੰਡ ਵਾਲਿਆਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਮਾਮਲਾ ਦਰਜ ਕਰਵਾਇਆ ਗਿਆ।
ਪੀੜਤਾ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਹਿਮਾਂਸ਼ੂ, ਖਲੀਫ਼ਾ ਉਰਫ਼ ਪ੍ਰਮੋਦ ਤੇ ਇਕ ਅਣ-ਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

WRITTEN BY