ਸ. ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਸਪੁੱਤਰ ਕਾਕਾ ਅਨੰਤਬੀਰ ਸਿੰਘ ਨੂੰ ਜਵਾਬ
ਪਰਨੀਤ ਬਰਾੜ ਕਾਰਜਕਾਰੀ ਸੰਪਾਦਕ
ਜਲੰਧਰ 15 ਜੂਨ – ਬੈਸਟ ਡੈਡ ਤਾਂ ਪੁੱਤਰ ਦਾਦੂ ਹਨ, ਮੈਂ ਨਹੀਂ। ਇਹ ਵਿਚਾਰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਸਪੁੱਤਰ ਕਾਕਾ ਅਨੰਤਬੀਰ ਸਿੰਘ ਨੂੰ ਉਸ ਵੇਲੇ ਕਹੇ ਜਦੋਂ ਕਾਕਾ ਅਨੰਤਬੀਰ ਸਿੰਘ ਨੇ ਸ.ਸੁਖਬੀਰ ਸਿੰਘ ਬਾਦਲ ਨੂੰ ਐਤਵਾਰ ਸਵੇਰੇ ਪਿਤਾ ਦਿਵਸ (ਫਾਦਰਸ ਡੇਅ) ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਬੈਸਟ ਡੈਡ ਕਿਹਾ ਸੀ। ਇਸ ਬਾਰੇ ਜਾਣਕਾਰੀ ਸੁਖਬੀਰ ਨੇ ਖੁਦ ਆਪਣੇ ਫੇਸਬੁੱਕ ਪੇਜ ’ਤੇ ਦਿਤੀ ਹੈ। ਸ. ਸੁਖਬੀਰ ਸਿੰਘ ਬਾਦਲ ਨੂੰ ਜਿਸ ਵੇਲੇ ਕਾਕਾ ਅਨੰਤਬੀਰ ਬਾਦਲ ਨੇ ਕਿਹਾ ਕਿ ਤੁਸੀਂ ਦੁਨੀਆ ਦੇ ਸਭ ਤੋਂ ਬੇਹਤਰੀਨ ਪਿਤਾ ਹੋ ਤਾਂ ਉਨ੍ਹਾਂ ਕਿਹਾ ਕਿ ਪੁੱਤਰ ਬੈਸਟ ਡੈਡ ਤਾਂ ਦਾਦੂ ਹਨ। ਆਪਣੇ ਫੇਸਬੁੱਕ ਪੇਜ ’ਤੇ ਫਾਡਰਸ ਡੇਅ ਮੌਕੇ ਵਿਚਾਰ ਪ੍ਰਗਟ ਕਰਦਿਆਂ ਸੁਖਬੀਰ ਨੇ ਕਿਹਾ ਕਿ ਹਰ ਬੱਚਾ ਸਮਝਦਾ ਹੈ ਕਿ ਉਸ ਦਾ ਪਿਤਾ
ਦੁਨੀਆ ਦਾ ਬੇਹਤਰੀਨ ਪਿਤਾ ਹੈ, ਪਰ ਮੇਰੇ ਮਾਮਲੇ ਚ ਇਹ ਗੱਲ ਪੁਖਤਾ ਹੈ ਕਿਉਂਕਿ ਮੇਰੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਠਰੰਮੇ, ਪਿਆਰ, ਸਨੇਹ ਦੇ ਮੁਜੱਸਮੇ ਹਨ। ਉਨ੍ਹਾਂ ਦਾ ਪਿਆਰ ਸਿਰਫ ਮੇਰੇ ਲਈ ਨਹੀਂ ਬਲਕਿ ਪੰਜਾਬ ਦੇ ਹਰ ਵਾਸੀ ਲਈ ਹੈ। ਉਹ ਸਭ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਦਦੇ ਹਨ? ਮੈਂ ਪ੍ਰਮਾਤਮਾ ਦਾ ਸ਼ੁਕਰਗੁਜਾਰ ਹਾਂ ਕਿ ਮੈਂ ਉਨ੍ਹਾਂ ਦਾ ਪੁੱਤਰ ਬਣਿਆ।



