Skip to content
Independent perspectives. Global stories.
BREAKING

ਕਾਂਗਰਸ ਨੂੰ ਸਮੁੱਚੇ ਦੇਸ਼ ਲਈ ਦੱਸਿਆ ਅਮਰਵੇਲ

Share this story

ਮੁੱਖ ਮੰਤਰੀ ਬਾਦਲ ਵੱਲੋਂ ਹਲਕਾ ਤਲਵੰਡੀ ਸਾਬੋ ਦੇ ਸੰਗਤ ਦਰਸ਼ਨਾਂ ਦੀ ਲੜੀ ਮੁਕੰਮਲ

ਤਕਰੀਬਨ ਹਰ ਪਿੰਡ ਨੂੰ ਜਿੰਮ ਅਤੇ ਖੇਡ ਗਰਾਂਊਡ ਮੁੱਹਈਆ ਕਰਵਾਏ ਗਏ

Page-1_32 ਤਲਵੰਡੀ ਸਾਬੋ 15 ਜੂਨ (ਰਣਜੀਤ ਸਿੰਘ ਰਾਜੂ)- ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਭਵਿੱਖ ਵਿੱਚ ਹੋਣ ਜਾ ਰਹੀ ਜਿਮਨੀ ਚੋਣ ਦੇ ਮੱਦੇਨਜਰ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਦੇ ਸੰਭਾਵੀ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੇ ਸੱਦੇ ਤੇ ਹਲਕੇ ਦੇ ਪਿੰਡਾਂ ਵਿੱਚ ਸੰਗਤ ਦਰਸ਼ਨਾਂ ਦੀ ਸ਼ੁਰੂ ਕੀਤੀ ਲੜੀ ਅੱਜ ਤੀਜੇ ਗੇੜ ਦੇ ਆਖਿਰੀ ਦਿਨ ਕੁਝ ਪਿੰਡਾ ਵਿੱਚ ਸੰਗਤ ਦਰਸ਼ਨ ਕਰਨ ਉਪਰੰਤ ਸਮਾਪਤ ਹੋ ਗਈ। ਇਨ੍ਹਾਂ ਸੰਗਤ ਦਰਸ਼ਨਾਂ ਦੌਰਾਨ ਜਿੱਥੇ ਵਿਸ਼ੇਸ ਗੱਲ ਇਹ ਰਹੀ ਕਿ ਹਲਕੇ ਦੇ ਕਈਆਂ ਪਿੰਡਾਂ ਵਿੱਚ ਮੁੱਖ ਮੰਤਰੀ ਬਾਦਲ ਪਹਿਲੀ ਵਾਰ ਪੁੱਜੇ ਸਨ ਉੱਥੇ ਕਈਆਂ ਪਿੰਡਾਂ ਦੇ ਲੋਕਾਂ ਨੇ ਵਰ੍ਹਿਆਂ ਬਾਦ ਕਿਸੇ ਮੁੱਖ ਮੰਤਰੀ ਦੇ ਦਰਸ਼ਨ

ਕੀਤੇ ਸਨ।ਸੰਗਤ ਦਰਸ਼ਨਾਂ ਦੌਰਾਨ ਭਾਂਵੇ ਕੁਝ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣ ਵੱਲੋਂ ਰਹਿ ਵੀ ਗਈਆਂ ਹੋਣ ਪ੍ਰੰਤੂ ਜਿਹੜੇ ਲੋਕ ਮੁੱਖ ਮੰਤਰੀ ਤੱਕ ਪੁੱਜ ਜਾਂਦੇ ਸਨ ਉਨ੍ਹਾਂ ਦੀਆਂ ਸਮੱਸਿਆਵਾਂ ਮੁੱਖ ਮੰਤਰੀ ਸਾਹਿਬ ਵੱਲੋਂ ਮੌਕੇ ਤੇ ਮੌਜੂਦ ਪੰਜਾਬ ਭਰ ਦੇ ਵੱਖ ਵੱਖ ਮਹਿਕਮਿਆਂ ਦੇ ਉੱਚ ਅਧਿਕਾਰੀਆਂ ਤੋਂ ਹੱਲ ਕਰਵਾ ਦਿੱਤੀਆਂ ਜਾਂਦੀਆਂ ਸਨ।ਮੁੱਖ ਮੰਤਰੀ ਦੇ ਦੌਰੇ ਦਾ ਸਭ ਤੋਂ ਵੱਧ ਫਾਇਦਾ ਨੌਜਵਾਨਾਂ ਅਤੇ ਦਲਿਤ ਵਰਗ ਨੂੰ ਮਿਲਿਆ।ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕਰਨ ਦੇ ਚਲਦਿਆਂ ਨੌਜਵਾਨਾਂ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਬਚਾਈ ਰੱਖਣ ਲਈ ਮੁੱਖ ਮੰਤਰੀ ਨੇ ਪਿੰਡਾਂ ਦੇ ਯੂਥ ਕਲੱਬਾਂ ਨੂੰ ਖੇਡਾਂ ਦਾ ਸਮਾਨ ਮੁਹੱਈਆ ਕਰਵਾਉਣ ਲਈ ਦਿਲ ਖੋਲ ਕੇ ਗ੍ਰਾਂਟਾ ਵੰਡੀਆਂ।ਤਕਰੀਬਨ ਹਰ ਪਿੰਡ ਨੂੰ ਜਿੰਮ ਅਤੇ ਜਿੰਮ ਰੱਖਣ ਲਈ ਪੰਚਾਇਤੀ ਜਗ੍ਹਾ ਤੋਂ ਥਾਂ ਦੁਆ ਕੇ ਕਮਰੇ ਪਾਉਣ ਲਈ ਗ੍ਰਾਂਟਾ ਦਿੱਤੀਆਂ ਗਈਆਂ।ਹੋਰ ਤਾਂ ਹੋਰ ਹਲਕੇ ਦੇ ਬਹੁਤੇ ਪਿੰਡਾਂ ਦੇ ਨੌਜਵਾਨਾਂ ਦੀ ਮੰਗ ਤੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਥਾਂ ਦਿੱਤੇ ਜਾਣ ਤੇ ਪਿੰਡਾਂ ਵਿੱਚ ਫਲੱਡ ਲਾਈਟਾਂ ਨਾਲ ਤਿਆਰ ਹੋ ਕੇ ਬਨਣ ਵਾਲੇ ਖੇਡ ਗਰਾਂਊਡ ਬਣਾਉਣ ਨੂੰ ਮੰਜੂਰੀ ਦਿੱਤੀ ਗਈ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਤਾਂ ਮੌਕੇ ਤੇ ਹੀ ਵੰਡ ਦਿੱਤੀਆਂ ਗਈਆਂ। ਕਈ ਥਾਂਵਾ ਤੇ ਮੁੱਖ ਮੰਤਰੀ ਨੇ ਪਿੰਡਾਂ ਦੇ ਉੱਭਰਦੇ ਖਿਡਾਰੀਆਂ ਨੂੰ ਆਪਣੇ ਕੋਲੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਵੀ ਕੀਤਾ।ਮੁੱਖ ਮੰਤਰੀ ਨੇ ਸਹਾਇਕ ਧੰਦੇ ਅਪਨਾਉਣ ਵਾਲੇ ਕਿਸਾਨਾਂ ਖਾਸ ਕਰਕੇ ਨੌਜਵਾਨ ਕਿਸਾਨਾਂ ਨੂੰ ਵੀ ਵਿਸ਼ੇਸ ਮਾਣ ਸਨਮਾਨ ਦਿੰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ ਦੇ ਹੁਕਮ ਸੁਣਾਏ।ਮੁੱਖ ਮੰਤਰੀ ਦੇ ਦੌਰੇ ਦਾ ਦੂਜਾ ਸਭ ਤੋਂ ਵੱਡਾ ਫਾਇਦਾ ਦਲਿਤਾਂ ਨੂੰ ਹੋਇਆ ਜਿਨ੍ਹਾਂ ਦੀਆਂ ਧਰਮਸ਼ਾਲਾਵਾਂ ਨੂੰ ਵੀ ਮੁੱਖ ਮੰਤਰੀ ਨੇ ਖੁੱਲੇ ਦਿਲ ਨਾਲ ਫੰਡ ਦਿੱਤੇ।ਬਜੁਰਗਾਂ,ਔਰਤਾਂ,ਵਿਧਵਾ ਔਰਤਾਂ ਅਤੇ ਅੰਗਹੀਨਾਂ ਦੀਆਂ ਪੈਨਸ਼ਨਾਂ ਲਗਵਾਉਣ ਲਈ ਮੁੱਖ ਮੰਤਰੀ ਦੇ ਹੁਕਮਾਂ ਤੇ ਪਿੰਡਾਂ ਵਿੱਚ ਪੈਨਸ਼ਨ ਕੈਂਪ ਵੀ ਲਾਏ ਗਏ।ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਕੋਲ ਜੋ ਵੀ ਮੰਗ ਉਠਾਈ ਜਾਂਦੀ ਰਹੀ ਮੁੱਖ ਮੰਤਰੀ ਨੇ ਤਕਰੀਬਨ ਹਰ ਉਹ ਮੰਗ ਜਾਂ ਤਾਂ ਪ੍ਰਵਾਨ ਕਰ ਲਈ ਤੇ ਜਾਂ ਫਿਰ ਵੱਡੀਆਂ ਮੰਗਾਂ ਨੂੰ ਜਲਦੀ ਪੂਰੀਆਂ ਕਰਵਾਉਣ ਦਾ ਭਰੋਸਾ ਦਿੱਤਾ।ਪਿੰਡਾਂ ਦੀ ਹਰ ਢਾਣੀ ਵਿੱਚ ਰਹਿਣ ਵਾਲੇ ਘਰ ਨੂੰ ਬਿਜਲੀ ਅਤੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਅਧਿਕਾਰੀਆਂ ਨੂੰ ਹੁਕਮਾਂ ਤੋਂ ਬਾਦ ਇਨ੍ਹਾਂ ਪਿੰਡਾਂ ਵਿੱਚ ਖੁਸ਼ੀ ਦੀ ਲਹਿਰ ਹੈ ਜਿਨ੍ਹਾਂ ਦੀਆਂ ਮੰਗਾਂ ਅਫਸਰਸ਼ਾਹੀ ਨੇ ਵਰ੍ਹਿਆਂ ਤੋਂ ਠੰਢੇ ਵਸਤੇ ਵਿੱਚ ਪਾ ਰੱਖੀਆਂ ਸਨ।ਹਲਕੇ ਦੇ ਪਿੰਡ ਨੰਗਲਾ ਨੂੰ ਨਹਿਰੀ ਪਾਣੀ ਦੀ ਅੰਡਰਗਰਾਂਊਡ ਪਾਈਪ ਪਾਉਣ ਦੇ ਪ੍ਰਾਜੈਕਟ ਨੂੰ ਮੰਜੂਰੀ ਅਤੇ ਪਿੰਡ ਨਥੇਹਾ ਨੂੰ ਸੇਮ ਪ੍ਰਾਜੈਕਟ ਵਿੱਚ ਲੈਣਾ ਵੀ ਸੰਗਤ ਦਰਸ਼ਨਾਂ ਦੀ ਲੜੀ ਦੇ ਅਹਿਮ ਫੈਸਲਿਆਂ ਵਿੱਚ ਮੰਨੇ ਜਾ ਸਕਦੇ ਹਨ।ਅੱਜ ਸੰਗਤ ਦਰਸ਼ਨਾਂ ਦਾ ਤੀਜਾ ਅਤੇ ਆਖਿਰੀ ਗੇੜ ਸੰਪੰਨ ਹੋਣ ਤੋਂ ਬਾਦ ਕੱਢੇ ਨਤੀਜਿਆਂ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਵਿੱਖ ਵਿੱਚ ਹੋਣ ਵਾਲੀ ਜਿਮਨੀ ਚੋਣ ਹਲਕੇ ਦੇ ਲੋਕਾਂ ਲਈ ਵਰਦਾਨ ਸਾਬਿਤ ਹੋਈ ਹੈ ਅਤੇ ਉਨ੍ਹਾਂ ਦੇ ਵੱਡੇ ਵੱਡੇ ਕੰਮ ਜਿਨ੍ਹਾ ਲਈ ਉਨ੍ਹਾਂ ਨੂੰ ਸਰਕਾਰੇ ਦਰਬਾਰੇ ਧੱਕੇ ਖਾਣੇ ਪੈਂਦੇ ਸਨ ਉਹ ਘਰ ਬੈਠਿਆਂ ਹੀ ਹੋ ਗਏ।ਹੁਣ ਇਨ੍ਹਾਂ ਤਾਬੜਤੋੜ ਕੀਤੇ ਕੰਮਾਂ ਦਾ ਕਿੰਨਾ ਸਿਹਰਾ ਲੋਕ ਆਉੇਣ ਵਾਲੀ ਜਿਮਨੀ ਚੋਣ ਵਿੱਚ ਅਕਾਲੀ ਦਲ ਨੂੰ ਦਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਉਕਤ ਸੰਗਤ ਦਰਸ਼ਨਾਂ ਤੋਂ ਬਾਦ ਜਿਆਦਾਤਰ ਪਿੰਡਾਂ ਵਿੱਚ ਖੁਸ਼ੀ ਦਾ ਆਲਮ ਜਰੂਰ ਪਾਇਆ ਜਾ ਰਿਹਾ ਹੈ ਭਾਂਵੇ ਕੁਝ ਲੋਕ ਆਪਣੇ ਨਿੱਜੀ ਕੰਮ ਨਾਂ ਹੋਣ ਕਾਰਣ ਨਿਰਾਸ਼ ਵੀ ਨੇ ਪਰ ਸਾਂਝੇ ਕੰਮ ਹੋ ਜਾਣ ਕਾਰਣ ਜਿਆਦਾਤਰ ਲੋਕ ਖੁਸ਼ ਨੇ ਤੇ ਜਿਨ੍ਹਾਂ ਦੇ ਨਿੱਜੀ ਕੰਮ ਨਹੀ ਹੋਏ ਉਨ੍ਹਾਂ ਨੂੰ  ਵੀ ਇਹ ਆਸ ਬੱਝੀ ਹੈ ਕਿ ਉਨ੍ਹਾਂ ਦੇ ਕੰਮਾਂ ਦੀ ਵੀ ਜਿਮਨੀ ਚੋਣ ਤੋਂ ਪਹਿਲਾਂ ਪਹਿਲਾਂ ਸੁਣਵਾਈ ਹੋ ਸਕੇਗੀ।

WRITTEN BY