ਸਾਂਬਾ (ਜੰਮੂ–ਕਸ਼ਮੀਰ), 20 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਜੰਮੂ–ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਅੱਜ ਤੜਕੇ ਇੱਕ ਸੜਕ ਹਾਦਸੇ ‘ਚ ਜੰਮੂ ਦੇ ਇੱਕ ਪੰਜਾਬੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸਾਂਬਾ ਜ਼ਿਲ੍ਹੇ ਦੇ ਘਗਵਾਲ ਇਲਾਕੇ ਦੇ ਪਿੰਡ ਜਟਵਾਲ ਨੇੜੇ ਵਾਪਰਿਆ। ਆਲਟੋ ਕਾਰ ਨੰਬਰ ਜੇ.ਕੇ.01ਏ.ਐੱਫ਼. 1361 ਦੀ ਸੜਕ ‘ਤੇ ਖੜ੍ਹੇ ਇੱਕ ਟਰੱਕ ਜੇ.ਕੇ.08 ਡੀ 1504 ਨਾਲ ਹੋ ਗਈ। ਆਲਟੋ ਕਾਰ ‘ਚ ਇੱਕੋ ਪਰਿਵਾਰ ਦੇ ਪੰਜ ਵਿਅਕਤੀ ਸਵਾਰ ਸਨ ਤੇ ਉਹ ਅੰਮ੍ਰਿਤਸਰ ‘ਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਜੰਮੂ ਪਰਤ ਰਹੇ ਸਨ।