ਕੈਪਟਨ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਸਰਕਾਰੀ ਸਹੂਲਤਾਂ ਤੋਂ ਕੀਤਾ ਵਾਂਝਾ : ਬਾਂਸਲ

ਭਵਾਨੀਗੜ੍ਹ, 20 ਫਰਵਰੀ (ਕ੍ਰਿਸ਼ਨ ਗਰਗ)- ਅੱਜ ਪੰਜਾਬ ਦੀ ਜਨਤਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ,ਕਿਉ ਕੇ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਵਾਅਦੇ ਝੂਠੇ ਸਾਬਿਤ ਹੋਏ।ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਸੀ ਦਿਨੇਸ਼ ਬਾਂਸਲ ਤੇ ਪਾਰਟੀ ਦੇ ਅਬਜਰਬਰ ਗੁਰਦੀਪ ਸਿੰਘ ਫੱਗੂਵਾਲਾ ਨੇ ਅੱਜ ਇਥੇ ਆਟਾ ਦਾਲ, ਪੈਨਸ਼ਨਾਂ ਤੇ ਵੱਖ ਵੱਖ ਸਰਕਾਰੀ ਸਹੂਲਤਾਂ ਤੋਂ ਵਾਂਝੇ ਕੀਤੇ ਇੱਕਠੇ ਹੋਏ ਲੋਕਾਂ ਨੂੰ ਦਿਲਾਸਾ ਦੇਣ ਉਪਰੰਤ ਪ੍ਰੈਸ ਨਾਲ ਸਾਂਝੇ ਕੀਤੇ। ਇਸ ਮੌਕੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਨਾਮ ਰਾਸ਼ਨ ਕਾਰਡ, ਪੈਨਸ਼ਨ ਆਦਿ ਸਕੀਮਾ ਚੋ ਕੱਟੇ ਜਾਣ ਤੋਂ ਖਫਾ ਹੋਏ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਂਸਲ ਨੇ ਕਿਹਾ ਕੇ ਕੈਪਟਨ ਦਾ ਘਰ ਘਰ ਨੌਕਰੀ, 2500 ਰੁ ਬੇਰੁਜ਼ਗਾਰੀ ਭੱਤਾ, 2500 ਰੁ ਪੈਨਸ਼ਨ,51000 ਰੁ ਸ਼ਗਨ ਸਕੀਮ, 5 ਮਰਲੇ ਦਾ ਗਰੀਬਾਂ ਨੂੰ ਪਲਾਟ, ਸਭ ਲਈ ਸਸਤੀ ਬਿਜਲੀ, ਵਧੀਆਂ ਤੇ ਸਸਤੀ ਸਿੱਖਿਆ, ਫੈਕਟਰੀਆ ਲਈ 24 ਘੰਟੇ ਸਸਤੀ ਬਿਜਲੀ, ਕਿਸਾਨਾਂ-ਮਜ਼ਦੂਰਾਂ ਦਾ ਪੂਰਨ ਕਰਜ਼ਾ ਮੁਆਫ਼ੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ, ਨਸ਼ਾ ਮੁਕਤ ਪੰਜਾਬ ਵਰਗੇ ਵਾਅਦਿਆਂ ਚੋਂ ਇਕ ਵੀ ਵਾਅਦਾ ਵਫ਼ਾ ਨਹੀ ਹੋਇਆ। ਇਸੇ ਕਰਕੇ ਸੂਬੇ ਚ ਹਾਹਾਕਾਰ ਮੱਚੀ ਹੋਈ ਹੈ। ਦੂਸਰੇ ਪਾਸੇ ਸਰਕਾਰ ਦੀਆ ਖਾਮੀਆ ਨੂੰ ਛੁਪਾ?ਣੁ ਲਈ ਵਾਰ-ਵਾਰ ਕੈਂਪ ਲਗਾਉਣੁ ਦਾ ਡਰਾਮਾਂ ਰਚ ਕੇ ਜਨਤਾ ਨੂੰ ਬੁੱਧੂ ਬਣਾਉਣੁ ਦੀ ਸਾਜਿਸ਼ ਰਚੀ ਜਾ ਰਹੀ ਹੈ। ਹੁਣ ਪੰਜਾਬ ਦੀ ਜਨਤਾ ਇਹਨਾਂ ਨੂੰ ਮੁਆਫ਼ ਨਹੀ ਕਰੇਗੀ। ਆਪ ਆਗੂਆ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਾਅਦੇ ਪੂਰੇ ਨਾ ਕੀਤੇ ਤਾਂ ਸੂਬਾ ਪੱਧਰੀ ਸ਼ੰਘਰਸ ਵਿਢਿਆ ਜਾਵੇਗਾ। ਹੋਰਨਾਂ ਤੋਂ ਇਲਾਵਾ ਰਾਮ ਗੋਇਲ,ਗੁਰਪੀ?ਤ ਸਿੰਘ ਆਲੋਅਰਖ਼, ਹਰਭਜਨ ਹੈਪੀ, ਬਲਜਿੰਦਰ ਸਿੰਘ ਬਾਲਦ ਖੁਰਦ, ਸਾਬਕਾ ਸਰਪੰਚ ਗੁਰਜੰਟ ਸਿੰਘ ਕਾਲਾਝਾੜ, ਸੰਦੀਪ ਸਿੰਘ ਤੇ ਦਰਸ਼ਨ ਸਿੰਘ ਬਾਸੀਅਰਖ਼, ਗੁਰਚਰਨ ਸਿੰਘ ਨਰੈਣਗੜ, ਪਰਗਟ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਬਲਿਆਲ,ਰਾਮ ਗੋਇਲ, ਹਰਮੇਲ ਸਿੰਘ ਬਟਰਿਆਣਾ ਮਨਦੀਨ ਸਿੰਘ ਜਲਾਨ ਆਦਿ ਆਗੂਆ ਸਮੇਤ ਭਾਰੀ ਗਿਣਤੀ ਵਿਚ ਸਰਕਾਰੀ ਸਹੂਲਤਾਂ ਤੋਂ ਵਾਂਝੇ ਕੀਤੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।

Send this to a friend