ਸਾਹਨੇਵਾਲ ਦੀ ਆਵਾਜਾਈ ਸਮੱਸਿਆ ਹੱਲ ਕਰਨ ‘ਤੇ ਥਾਣਾ ਮੁਖੀ ਦਾ ਧੰਨਵਾਦ ਕੀਤਾ

ਕੂੰਮ ਕਲਾਂ, 16 ਫਰਵਰੀ (ਹਰਪ੍ਰੀਤ ਸਿੰਘ ਕੈਲੇ)- ਕਸਬਾ ਸਾਹਨੇਵਾਲ ਦੇ ਵਿਚ ਲੱਗਣ ਵਾਲੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਹਲ ਕਰਨ ਲਈ ਖੁਦ ਆਪਣੀ ਪੁਲਿਸ ਟੀਮ ਨਾਲ ਜਾ ਕੇ ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ ਨੂੰ ਅਪੀਲ ਕਰਕੇ ਸੜਕਾਂ ਤੋਂ ਨਾਜ਼ਾਇਜ ਕਬਜ਼ੇ ਹਟਾਉਣ ਵਾਲੇ ਥਾਣਾ ਮੁੱਖੀ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਦੀ ਹਰ ਪਾਸੇ ਪਰਸ਼ੰਸਾ ਹੋ ਰਹੀ ਹੈ, ਜਿਸ ਕਾਰਣ ਸਥਾਨਕ ਮਾਰਕੀਟ ਦੇ ਦੁਕਾਨਦਾਰਾਂ ਅਤੇ ਨਗਰ ਕੌਸਲ ਦੇ ਪਰਧਾਨ ਕੈਪਟਨ ਸੁਖਜੀਤ ਸਿੰਘ ਹਰਾ ਨੇ ਥਾਣਾ ਮੁੱਖੀ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਪਰਧਾਨ ਕੈ.ਸੁਖਜੀਤ ਸਿੰਘ ਹਰਾ ਨੇ ਕਿਹਾ ਕਿ ਸਾਹਨੇਵਾਲ -ਕੋਹਾੜਾ ਰੋਡ ਤੇ ਫਲਾਈ ਓਵਰ ਬਣਨ ਤੋਂ ਬਾਅਦ ਵੀ ਸਾਹਨੇਵਾਲ ‘ਚ ਟਰੈਫਿਕ ਜਾਮ ਦੀ ਸਮੱਸਿਆ ਕਾਫੀ ਪਰੇਸ਼ਾਨੀ ਦਾ ਕਾਰਣ ਸੀ ਇਸ ਲਈ ਨਗਰ ਕੌਸਲ ਵੱਲੋਂ ਵੀ ਕਈ ਵਾਰ ਦੁਕਾਨਦਾਰਾਂ,ਰੇਹੜੀ-ਫੜੀ ਵਾਲਿਆਂ ਨੂੰ ਅਪੀਲ ਕੀਤੀ ਗਈ ਸੀ ਪਰ ਥਾਣਾ ਮੁੱਖੀ ਵੱਲੋਂ ਖੁਦ ਸੜਕਾਂ ਤੇ ਆ ਕੇ ਕੀਤੇ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਨਾਲ ਆਵਾਜਈ ਦਾ ਹੱਲ ਹੋ ਗਿਆ ਹੈ, ਜਿਸ ਨਾਲ ਸਾਹਨੇਵਾਲ ਵਾਸੀਆਂ ਤੇ ਹੋਰ ਪਿੰਡਾਂ ਤੋਂ ਆਉਣ ਵਾਲੇ ਤੇ ਆਮ ਰਾਹਗੀਰਾਂ ਦੇ ਸਮੇਂ ਦੀ ਵੀ ਬਚਤ ਹੋਈ ਹੈ ,ਥਾਣਾ ਮੁੱਖੀ ਸ.ਬੋਪਾਰਾਏ ਨੇ ਮੁੜ ਤੋਂ ਇਹਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸੜਕਾਂ ਉਪਰ ਨਾਜ਼ਾਇਜ ਕਬਜ਼ਿਆਂ ਤੋਂ ਬਚਣਾ ਚਾਹੀਦਾ ਹੈ ਤੇ ਆਪਣਾ ਸਮਾਨ ਬਾਹਰ ਨਹੀਂ ਰੱਖਣਾ ਚਾਹੀਦਾ ਜਿਸ ਨਾਲ ਆਉਣ ਜਾਣ ਵਾਲਿਆਂ ਨੂੰ ਕਿਸੇ ਵੀ ਤਰਾਂ ਦਾ ਵਿਘਨ ਨਾਂ ਪਵੇ ਅਤੇ ਜ਼ਾਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ।

Send this to a friend