Skip to content
Independent perspectives. Global stories.
BREAKING

ਐਲ. ਟੀ. ਸੀ. ਘੁਟਾਲਾ-ਸੀ.ਬੀ.ਆਈ. ਨੇ ਰਾਜ ਸਭਾ ਦੇ ਸੰਸਦ ਮੈਂਬਰਾਂ ਖਿਲਾਫ ਦਰਜ ਕੀਤਾ ਧੋਖੇਬਾਜ਼ੀ ਦਾ ਮਾਮਲਾ

Share this story

ਨਵੀਂ ਦਿੱਲੀ, 13 ਜੂਨ (ਪੀ. ਟੀ)- ਕੇਂਦਰੀ ਜਾਂਚ ਬਿਓਰੋ (ਸੀ.ਬੀ.ਆਈ.) ਨੇ ਐਲ. ਟੀ. ਸੀ. ਘੁਟਾਲੇ ‘ਚ ਕਾਰਵਾਈ ਕਰਦੇ ਹੋਏ ਅੱਜ ਰਾਜ ਸਭਾ ਦੇ ਮੌਜੂਦਾ ਤਿੰਨ ਸੰਸਦ ਮੈਬਰਾਂ ਅਤੇ ਤਿੰਨ ਸਾਬਕਾ ਸੰਸਦ ਮੈਂਬਰਾਂ ਦੇ ਖਿਲਾਫ ਧੋਖੇਬਾਜ਼ੀ ਅਤੇ ਜਾਲਸਾਜ਼ੀ ਦਾ ਮਾਮਲਾ ਦਰਜ ਕੀਤਾ। ਇਨ੍ਹਾਂ ਨੇਤਾਵਾਂ ਨੇ ਜਾਅਲੀ ਟਿਕਟ ਪੇਸ਼ ਕਰਕੇ ਉਸਦਾ ਭੁਗਤਾਨ ਪ੍ਰਾਪਤ ਕੀਤਾ ਸੀ। ਸੀ.ਬੀ.ਆਈ. ਇਨ੍ਹਾਂ ਸੰਸਦਾਂ ਦੇ ਕੰਪਲੈਕਸਾਂ ਦੀ ਤਲਾਸ਼ੀ ਵੀ ਕਰ ਰਹੀ ਹੈ। ਜਿਨ੍ਹਾਂ ਮੌਜੂਦਾ ਸੰਸਦ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਹ ਹਨ ਡੀ. ਬੰਧੋਪਾਧਿਆਏ ( ਟੀ.ਐਮ.ਸੀ.), ਬ੍ਰਜੇਸ਼ ਪਾਠਕ (ਬਸਪਾ) ਅਤੇ ਲਾਲ ਮਿੰਗ ਲਿਆਨਾ (ਐਮ.ਪੀ.ਐਫ.) ਸ਼ਾਮਲ ਹਨ। ਜਦਕਿ ਜਿਨ੍ਹਾਂ ਤਿੰਨ ਸਾਬਕਾ ਸੰਸਦਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ‘ਚ ਜੇ.ਪੀ.ਐਨ.ਸਿੰਘ (ਭਾਜਪਾ), ਰੇਣੂ ਬਾਲਾ (ਬੀਜੂ ਜਨਤਾ ਦਲ) ਅਤੇ ਮਹਿਮੂਦ

ਐਲ ਮਦਨੀ (ਰਾਸ਼ਟਰੀ ਜਨਤਾ ਦਲ) ਸ਼ਾਮਲ ਹਨ। ਇਨ੍ਹਾਂ ਸੰਸਦ ਮੈਂਬਰਾਂ ਨੇ ਜਾਅਲੀ ਟਿਕਟਾਂ ਅਤੇ ਬੋਰਡਿੰਗ ਪਾਸ ਬਣਵਾਏ ਅਤੇ ਆਪਣੇ ਦੌਰੇ ਦੇ ਲਈ ਅਦਾਇਗੀ ਕਰਵਾਈ। ਹੈਰਾਨੀ ਦੀ ਗੱਲ ਇਹ ਹੈ ਕਿ ਸੰਸਦਾਂ ਨੇ ਇਹ ਇਕ ਵਾਰ ਨਹੀਂ ਬਲਕਿ ਤਿੰਨ-ਚਾਰ ਵਾਰ ਕੀਤਾ। ਟੈਕਸ ਚੁਕਾਉਣ ‘ਤੇ ਹੀ ਸੰਸਦਾਂ ਨੂੰ ਕੰਪੇਨਿਅਨ ਟਿਕਟ ਦਿੱਤੇ ਜਾਂਦੇ ਹਨ। ਨਵੰਬਰ 2013 ‘ਚ ਇਸ ਤਰ੍ਹਾਂ ਦੇ ਮਾਮਲੇ ‘ਚ ਸੀ.ਬੀ.ਆਈ. ਨੇ ਜਨਤਾ ਦਲ (ਯੂ) ਸੰਸਦ ਮੈਂਬਰ ਅਨਿਲ ਸ਼ਰਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ।

WRITTEN BY