ਹਮੀਰਪੁਰ (ਯੂ.ਪੀ.), 12 ਜੂਨ (ਪੀ. ਟੀ)- ਉਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲੇ ਵਿਚ ਸਥਿਤ ਇਕ ਥਾਣੇ ਵਿਚ ਔਰਤ ਨਾਲ ਸਮੂਹਿਕ ਜਬਰ ਜਨਾਹ ਹੋਣ ਦਾ ਖੁਲਾਸਾ ਹੋਇਆ ਹੈ। ਦ¤ਸਿਆ ਜਾ ਰਿਹਾ ਹੈ ਕਿ ਔਰਤ ਨੂੰ ਰਾਤ ਭਰ ਬੰਧਕ ਬਣਾ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ। ਸੂਤਰਾਂ ਅਨੁਸਾਰ ਹਮੀਰਪੁਰ ਜ਼ਿਲ੍ਹੇ ਦੇ ਭਰੂਆ ਸੁਮਰੇਪੁਰ ਥਾਣੇ ਵਿਚ ਇਸ ਐਸ. ਆਈ. ਅਤੇ ਦੋ ਸਿਪਾਹੀਆਂ ਨੇ ਔਰਤ ਨਾਲ ਜਬਰ ਜਨਾਹ ਕੀਤਾ। ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਹ ਹਿਰਾਸਤ ਵਿਚ ਲਏ ਗਏ ਆਪਣੇ ਪਤੀ ਨੂੰ ਮਿਲਣ ਥਾਣੇ ਪੁ¤ਜੀ ਤਾਂ ਪੁਲਿਸ ਵਾਲਿਆਂ ਉਸ ਨੂੰ ਬੰਧਕ ਬਣਾ ਲਿਆ ਤੇ ਜਬਰ ਜਨਾਹ ਕੀਤਾ। ਮਾਮਲੇ ਵਿਚ ਐਸ.ਆਈ. ਤੇ ਦੋਵਾਂ ਸਿਪਾਹੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ। ਪੀੜਤ ਔਰਤ ਸਬੰਧਿਤ ਥਾਣਾ
ਖੇਤਰ ਦੇ ਬੰਧਰੀ ਪਿੰਡ ਦੀ ਹੈ। ਪੁਲਿਸ ਨੇ ਦੋ ਜੂਨ ਨੂੰ ਪੀੜਤ ਔਰਤ (25) ਦੇ ਪਤੀ ਨੂੰ ਨਾਜਾਇਜ਼ ਤੌਰ ‘ਤੇ ਪਿਸਤੌਲ ਰ¤ਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਉਹ 9 ਜੂਨ ਨੂੰ ਰਿਹਾਅ ਹੋ ਗਿਆ ਤੇ ਘਰ ਜਾ ਰਿਹਾ ਸੀ ਪਰ ਪੁਲਿਸ ਨੇ ਉਸ ਨੂੰ ਦੁਬਾਰਾ ਹਿਰਾਸਤ ਵਿਚ ਲੈ ਲਿਆ। ਜਾਣਕਾਰੀ ਮਿਲਣ ‘ਤੇ ਪੀੜਤ ਔਰਤ ਥਾਣੇ ਪੁ¤ਜੀ ਤੇ ਗ੍ਰਿਫ਼ਤਾਰੀ ਦਾ ਕਾਰਨ ਪੁ¤ਛਿਆ। ਪੀੜਤ ਔਰਤ ਦਾ ਦੋਸ਼ ਹੈ ਕਿ ਥਾਣੇ ਵਿਚ ਹੀ ਐਸ.ਆਈ. ਤੇ ਦੋ ਸਿਪਾਹੀਆਂ ਨੇ ਉਸ ਨਾਲ ਜਬਰ ਜਨਾਹ ਕੀਤਾ। ਐਸ.ਐਸ.ਪੀ. ਵੀਰੇਂਦਰ ਕੁਮਾਰ ਸ਼ੇਖਰ ਨੇ ਮਾਮਲੇ ਦੀ ਜਾਂਚ ਦੇ ਨਾਲ ਹੀ ਕੇਸ ਦਰਜ ਕਰਨ ਦੇ ਆਦੇਸ਼ ਦਿ¤ਤੇ ਸਨ। ਦੇਰ ਰਾਤ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।



