ਚੰਡੀਗੜ੍ਹ, 10 ਜੂਨ (ਪੀ. ਟੀ)-ਪੰਜਾਬ ਦੇ ਮੌਜੂਦਾ ਚੀਫ ਸੈਕਟਰੀ 12 ਜੂਨ ਤੋਂ 2 ਹਫਤੇ ਦੀ ਛੁ¤ਟੀ ਤੇ ਜਾਣ ਉਪਰੰਤ ਕੇਂਦਰੀ ਡੈਪੂਟੇਸ਼ਨ ਤੇ ਜਾ ਰਹੇ ਹਨ ਤੇ ਉਨ੍ਹਾਂ ਦੀ ਥਾਂ ਤੇ ਹੁਣ 1982 ਬੈਚ ਦੇ ਆਈ ਏ ਐ¤ਸ ਅਫਸਰ ਸਰਵੇਸ਼ ਕੌਸ਼ਲ ਪੰਜਾਬ ਦੇ ਨਵੇਂ ਚੀਫ ਸੈਕਟਰੀ ਹੋਣਗੇ। ਉਚ ਪ¤ਧਰੀ ਸਰਕਾਰੀ ਸੂਤਰਾਂ ਅਨੁਸਾਰ ਸਰਵੇਸ਼ ਕੌਸ਼ਲ ਨੂੰ ਚੀਫ ਸੈਕਟਰੀ ਬਣਾਉਣ ਦਾ ਫੈਸਲਾ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕਰ ਲਿਆ ਗਿਆ ਤੇ ਹੁਣ ਉਨ੍ਹਾਂ ਦੇ ਨਾਂਅ ਦਾ ਰਸਮੀ ਐਲਾਨ ਹੀ ਬਾਕੀ ਹੈ। ਕੌਸ਼ਲ ਇਸ ਵੇਲੇ ਇਸ ਅਹੁਦੇ ਲਈ ਸਭ ਤੋਂ ਸੀਨੀਅਰ ਅਫਸਰ ਹਨ ਜਦਕਿ ਉਨ੍ਹਾਂ ਦੇ ਨਾਲ ਹੀ ਦੋ ਹੋਰ ਆਈ ਏ ਐਸ ਅਫਸਰ ਐਨ ਐਸ ਕੰਗ ਤੇ ਸੁਰੇਸ਼ ਕੁਮਾਰ ਵੀ ਇਸ ਅਹੁਦੇ ਦੀ ਦੌੜ ਚ ਸਨ ਪਰ ਸੀਨੀਅਰਤਾ ਕਾਰਨ ਸਰਵੇਸ਼ ਕੌਸ਼ਲ ਨੂੰ ਬਾਦਲ ਨੇ ਇਸ ਅਹੁਦੇ ਲਈ ਚੁਣ ਲਿਆ ਹੈ। ਸਰਵੇਸ਼ ਹੁਣ ਤਕ ਕਈ
ਉਚ ਸਰਕਾਰੀ ਅਹੁਦਿਆਂ ਤੇ ਕੰਮ ਕਰ ਚੁ¤ਕੇ ਹਨ? ਉਹ 1997 ਤੋਂ 2002 ਤਕ ਬਾਦਲ ਵਜਾਰਤ ਚ ਹੀ ਐਡੀਸ਼ਨਲ ਪ੍ਰਿੰਸੀਪਲ ਸੈਕਟਰੀ ਮੁ¤ਖ ਮੰਤਰੀ ਰਹਿ ਚੁ¤ਕੇ ਹਨ। ਇਨ੍ਹਾਂ ਕੋਲ ਪ੍ਰਿੰਸੀਪਲ ਸੈਕਟਰੀ ਪਬਲਿਕ ਰਿਲੇਸ਼ਨ ਦਾ ਵੀ ਲੰਮਾ ਸਮਾਂ ਚਾਰਜ ਰਿਹਾ ਹੈ। ਇਸ ਤੋਂ ਇਲਾਵਾ ਉਹ ਕਈ ਜਿਲਿਆਂ ਦੇ ਡਿਪਟੀ ਕਮਿਸ਼ਨਰ ਵੀ ਰਹਿ ਚੁ¤ਕੇ ਹਨ।



