ਮਾਨਸਾ, 29 ਜਨਵਰੀ (ਜਗਦੀਸ਼ ਬਾਂਸਲ)- ਮਾਨਸਾ ਦੀ ਐਸ ਡੀ ਐਮ, ਸ਼੍ਰੀ ਮਤੀ ਸਰਬਜੀਤ ਕੌਰ ਵੱਲੋ ਆਪਣੀ ਡਿਉਟੀ ਦੇ ਫਰਜ ਨਿਭਾਉਣ ਦੇ ਨਾਲ ਨਾਲ ਲੋਕ ਭਲਾਈ ਕਾਰਜਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਮੈਡਮ ਸਰਬਜੀਤ ਕੌਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਤਹਿਤ ਅੱਜ ਉਨ੍ਹਾਂ ਆਪਣੇ ਕੋਲੋਂ ਖਰਚ ਕਰਕੇ ਜਰਨਲ ਕੈਟਾਗਿਰੀ ਨਾਲ ਸਬੰਧਤ ਗਰੀਬ ਪਰਿਵਾਰਾਂ ਦੇ 24 ਸਕੂਲੀ ਵਿਦਿਆਰਥੀਆਂ ਨੂੰ ਜੰਡਾ ਵਾਲਾ ਸਕੂਲ ਮਾਨਸਾ ਵਿਖੇ ਜਾ ਕੇ ਸਕੂਲ ਵਰਦੀਆਂ ਤੇ ਬੂਟ ਵੰਡੇ ਗਏ। ਉਨ੍ਹਾਂ ਕਿਹਾ ਕਿ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਜਰੂਰੀ ਹੈ।ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਐਸ ਦੀ ਐਮ ਦਫਤਰ ਦੇ ਗੁਰਕੀਰਤ ਸਿੰਘ ਵੀ ਮੌਜੂਦ ਸਨ।
ਐਸ.ਡੀ.ਐਮ. ਮਾਨਸਾ ਵੱਲੋਂ 24 ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਬੂਟਾਂ ਦੀ ਵੰਡ



