Skip to content
Independent perspectives. Global stories.
BREAKING

ਰੂਪਨਗਰ ਥਾਣਾ ਸਿਟੀ ਪੁਲਿਸ ਨੇ ਬਸੰਤ ਮੌਕੇ ਲੋਕਾਂ ਦੇ ਘਰਾਂ ਦੀ ਛੱਤਾਂ ‘ਤੇ ਜਾ ਕੇ ਚਾਈਨਾ ਡੋਰ ਦੀ ਚੈਕਿੰਗ

Share this story

ਰੂਪਨਗਰ, 29 ਜਨਵਰੀ (ਲਾਡੀ ਖਾਬੜਾ)- ਰੂਪਨਗਰ ਵਿੱਚ ਅੱਜ ਬਸੰਤ ਦੇ ਤਿਉਹਾਰ ਮੌਕੇ ਜਿੱਥੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਬਸੰਤ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪਤੰਗਬਾਜ਼ੀ ਕਰ ਰਹੇ ਸਨ ।ਇਸ ਪਤੰਗਬਾਜ਼ੀ ਵਿੱਚ ਜਿੱਥੇ ਖ਼ਾਸ ਕਰਕੇ ਨੌਜਵਾਨਾਂ ਦਾ ਵਿਸ਼ੇਸ਼ ਰੁਝਾਨ ਵੇਖਣ ਨੂੰ ਮਿਲਿਆ ਉੱਥੇ ਹੀ ਬਜ਼ੁਰਗ ਬੱਚੇ ਅਤੇ ਔਰਤਾਂ ਵੀ ਪਤੰਗਬਾਜ਼ੀ ਵਿੱਚ ਪਿੱਛੇ ਨਹੀਂ ਰਹੇ ਅਤੇ ਰੂਪਨਗਰ ਸ਼ਹਿਰ ਵਿੱਚ ਅੱਜ ਜੰਮ ਕੇ ਲੋਕਾਂ ਨੇ ਪਤੰਗਬਾਜ਼ੀ ਕੀਤੀ ਉੱਥੇ ਹੀ ਰੂਪਨਗਰ ਪੁਲਿਸ ਵੱਲੋਂ ਬਸੰਤ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਰੂਪਨਗਰ ਥਾਣਾ ਸਿਟੀ ਪੁਲਿਸ ਵੱਲੋਂ ਥਾਣਾ ਮੁਖੀ ਐਸ.ਐਚ.ਓ ਹਰਕੀਰਤ ਸਿੰਘ ਦੀ ਅਗਵਾਈ ਵਿੱਚ ਘਰਾਂ ਦੀਆਂ ਛੱਤਾਂ ਉੱਤੇ ਜਾ ਕੇ ਚਾਈਨਾ ਡੋਰ ਦੀ ਚੈਕਿੰਗ ਕੀਤੀ ਗਈ । ਇਸ ਮੌਕੇ ਥਾਣਾ ਮੁਖੀ ਹਰਕੀਰਤ ਸਿੰਘ ਨੇ ਕਿਹਾ ਕਿ ਘਰਾਂ ਦੀ ਛੱਤਾਂ ਤੇ ਜੋ ਚੈਕਿੰਗ ਕੀਤੀ ਗਈ ਹੈ ਉਸ ਵਿੱਚ ਨੌਜਵਾਨਾਂ ਨੂੰ ਅਤੇ ਪਤੰਗ ਉਡਾਉਣ ਵਾਲੇ ਹਰੇਕ ਉਸ ਵਿਅਕਤੀ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਸੂ ਕੀ ਇਸ ਨਾਲ ਜਿੱਥੇ ਇਹ ਇਨਸਾਨਾਂ ਵਾਸਤੇ ਖਤਰਨਾਕ ਉੱਥੇ ਹੀ ਬਖਸ਼ਿਆ ਅਤੇ ਹੋਰ ਜਾਨਵਰਾਂ ਵਾਸਤੇ ਵੀ ਇਹ ਬਹੁਤ ਜਾਨਲੇਵਾ ਸਾਬਤ ਹੁੰਦੀ ਹੈ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੀਤੀ ਰਾਤ ਇੱਕ ਵਿਅਕਤੀ ਤੇ ਚਾਈਨਾ ਡੋਰ ਰੱਖਣ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

WRITTEN BY