ਜੀਰਕਪੁਰ, 29 ਜਨਵਰੀ (ਧੱਮੀ ਸ਼ਰਮਾ)- ਬੀਤੇ ਦਿਨੀਂ ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਜੀਰਕਪੁਰ ਨਗਰ ਕੋਸ਼ਲ ਦੇ ਦੋ ਉੱਚ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਹੈ ਜਿਸ ਵਿੱਚ ਨਗਰ ਕੋਸ਼ਲ ਜੀਰਕਪੁਰ ਦੇ ਕਾਰਜ ਸਾਧਕ ਅਫਸਰ ਸੁਖਜਿੰਦਰ ਸਿੰਘ ਸਿੱਧੂ ਅਤੇ ਗਰੀਸ਼ ਵਰਮਾ ਜੋ ਕੀ ਇਸ ਸਮੇ ਨਗਰ ਪੰਚਾਇਤ ਸੰਗਤ ਵਿੱਚ ਬਿਤੋਰ ਈ.ਓ ਤੈਨਾਤ ਸਨ ਜਿਨਾਂ ਨੂੰ ਸੈਕਟਰੀ ਲੋਕਲ ਬਾਡੀਜ ਪੰਜਾਬ ਵੱਲੋਂ ਇੱਕ
ਵੱਡੀ ਕਾਰਵਾਈ ਕਰਦੇ ਹੋਏ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਉਕਤ ਅਫਸਰਾਂ ਵੱਲੋਂ ਜੀਰਕਪੁਰ ਖੇਤਰ ਅੰਦਰ ਆਪਣੀ ਕੁਰਸੀ ਤੇ ਤੈਨਾਤ ਸਮੇ ਆਪਹੁੰਦਰੀਆਂ ਤਹਿਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਸਰਕਾਰੀ ਖਜਾਨੇ ਨੂੰ ਚੂੰਨਾ ਲਗਾਇਆ ਜਾ ਰਿਹਾ ਸੀ ਜਿਸ ਦੀਆਂ ਪ੍ਰਕਾਸ਼ਿਤ ਖ਼ਬਰਾਂ ਨੇ ਪ੍ਰ?ਸਾਸ਼ਨ ਦੀਆਂ ਅੱਖਾਂ ਖੋਲੀਆਂ ਜਿਸ ਦੀ ਸੈਕਟਰੀ ਪੰਜਾਬ ਨੇ ਜਾਂਚ ਪੜਤਾਲ ਕੀਤੀ ਤਾਂ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਉਸਾਰੀਆਂ ਦਾ ਕਾਰੋਬਾਰ ਸਾਹਮਣੇ ਆਇਆ ਮਿਸ਼ਾਲ ਵੱਜੋਂ ਜੀਰਕਪੁਰ ਦੇ ਕਸਬੇ ਢਕੋਲੀ ਅੰਦਰ ਵੈਟਰਨ ਬਿਲਡਰਜ ਅਤੇ ਪ੍ਰ?ਮੋਟਰ ਵੱਲੋਂ ਕੀਤੀ ਜਾ ਰਹੀ ਉਸਾਰੀ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਨਕਸੀਆਂ ਵਿੱਚ ਵੱਡੀ ਫੇਰ ਬਦਲ ਕੀਤੀ ਜਾ ਰਹੀ ਸੀ । ਜਿਸ ਵਿੱਚ ਬਿਲਡਰ ਵੱਲੋਂ ਬਣਾਈਆਂ ਜਾ ਰਹੀਆਂ ਇਮਾਰਤਾਂ ਵਿੱਚ ਵਧੇਰੇ ਕਮੀਆਂ ਪਾਈਆਂ ਗਈਆਂ ਸਨ ,ਪਰੰਤੂ ਉਸ ਸਮੇ ਦੇ ਮਜੂਦਾ ਕਾਰਜ ਸਾਧਕ ਅਫਸਰ ਗਰੀਸ਼ ਵਰਮਾਂ ਨੇ ਆਪਣੇ ਕਾਰਜਕਾਲ ਦੋਰਾਨ ਲਾਪਰਵਾਹੀ ਵਰਤਦਿਆਂ ਨਜਾਇਜ਼ ਨਕਸ਼ੇ ਆਦਿ ਉਸਾਰੀਆਂ ਕਰਵਾਕੇ ਇਹ ਕਾਰਵਾਈ ਕੀਤੀ ਸੀ । ਈ.ਓ ਗਰੀਸ਼ ਵਰਮਾਂ ਦੇ ਤਬਾਦਲੇ ਤੋਂ ਬਾਦ ਡੇਰਾਬੱਸੀ ਦੇ ਕਾਰਜ ਸਾਧਕ ਅਫਸਰ ਸੁਖਜਿੰਦਰ ਸਿੰਘ ਸਿੱਧੂ ਨੂੰ ਜੀਰਕਪੁਰ ਨਗਰ ਕੋਸ਼ਲ ਦਾ ਈ.ਓ ਤੈਨਾਤ ਕੀਤਾ ਗਿਆ,ਪਰੰਤੂ ਸੁਖਜਿੰਦਰ ਸਿੱਧੂ ਨੇ ਵੀ ਆਪਣੀ ਡਿਊਟੀ ਦੋਰਾਨ ਗੈਰ ਕਾਨੂੰਨੀ ਉਸਾਰੀਆਂ ਕਰਕੇ ਸਰੇਆਮ ਧੱਜੀਆਂ ਉਡਾਈਆਂ।
ਜ਼ੀਰਕਪੁਰ ਨਗਰ ਕੌਂਸਲ ਦੇ ਈ.ਓ. ਸੁਖਜਿੰਦਰ ਸਿੱਧੂ ਸਮੇਤ ਗਰੀਸ਼ ਵਰਮਾ ਸਸਪੈਂਡ



