ਗੁਰਦਾਸਪੁਰ, 29 ਜਨਵਰੀ (ਅਰਵਿੰਦਰ ਮਠਾਰੂ)- ਪੰਜਾਬ ਸਰਕਾਰ ਵਲੋਂ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਲਈ ਸੂਬੇ ਭਰ ਵਿਚ ਸ਼ੁਰੂ ਕੀਤੀ ਗਈ ‘ਨਸ਼ਾ ਰੋਕੂ ਅਫਸਰ ਮੁਹਿੰਮ’ ਜਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸਫਲਤਾਪੂਰਵਕ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਲਈ ਹੇਠਲੇ ਪੱਧਰ ਤੇ ਜਾਗਰੂਕ ਕਰਨ ਲਈ ਸਮਾਗਮ ਕੀਤੇ ਗਏ ਹਨ। ਜਿਸ ਦੇ ਚੱਲਦਿਆਂ ਰਾਜ ਪੱਧਰੀ ਗਣਤੰਤਰ ਵਿਵਸ ਮੋਕੇ ਸ੍ਰੀ ਵੀ.ਸੀ ਸਿੰਘ ਬਦਨੌਰ ਰਾਜਪਾਲ ਪੰਜਾਬ ਵੱਲੋਂ ‘ਡੈਪੋ’ ਮੁਹਿੰਮ ਤਹਿਤ ਸ਼ਲਾਘਾਯੋਗ ਸੇਵਾਵਾਂ ਬਦਲੇ ‘ਡੈਪੋ’ ਮੁਹਿੰਮ ਦੇ ਨੋਡਲ ਅਫਸਰ ਕਮ , ਸਹਾਇਕ ਕਮਿਸ਼ਨਰ –ਕਮ-ਐਸ.ਡੀ.ਐਮ ਦੀਨਾਨਗਰ ਰਮਨ ਕੋਛੜ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਲਬਾਤ ਦੌਰਾਨ ਐਸ.ਡੀ.ਐਮ ਕੋਛੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੀ ਅਗਵਾਈ ਹੇਠ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰੂਕ ਕਰਨ ਦੇ ਨਾਲ-ਨਾਲ ਜੋ ਲੋਕ ਕਿਸੇ ਕਾਰਨ ਨਸ਼ਿਆਂ ਦੇ ਜਾਲ ਵਿਚ ਫਸ ਗਏ ਹਨ ਉਨਾਂ ਦਾ ਮੁਫਤ ਇਲਾਜ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਸਮੂਹਿਕ ਸਹਿਯੋਗ ਨਾਲ ਇਸ ਸਮਾਜਿਕ ਬੁਰਾਈ ਨੂੰ ਸਮਾਜ ਵਿਚੋਂ ਜੜ੍ਹ ਤੋਂ ਖਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਲਾ ਗੁਰਦਾਸਪੁਰ ਅੰਦਰ ਡੈਪੋ ਤਹਿਤ ਵਲੰਟੀਅਰਜ ਦੀ ਰਜਿਸ਼ਟੇਰਨ ਕੀਤੀ ਜਾ ਰਹੀ ਹੈ। ਜਿਸ ਤਹਿਤ ਪੁਲਿਸ ਜਿਲਾ ਗੁਰਦਾਸਪੁਰ ਵਲੋਂ 16038 ਵਲੰਟੀਅਰ, ਪੁਲਿਸ ਜਿਲਾ ਬਟਾਲਾ ਵਲੋਂ 17603 ਵਲੰਟੀਅਰ ਕੁਲ 33641 ਵਲੰਟੀਅਰ ਰਜਿਸਟਰਡ ਕੀਤੇ ਗਏ ਹਨ। ਇਹਨਾਂ ਵਿਚੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਲਗਭਗ 14500 ਹਨ, ਵਿਚੋਂ 9101 ਬਤੌਰ ਡੈਪੋ ਰਜਿਸਟਰਡ ਹਨ। ਇਸ ਤੋਂ ਇਲਾਵਾ ਜਿਲੇ ਦੇ ਸਮੂਹ ਬੀ.ਡੀ.ਪੀ.ਓਜ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਹਰੇਕ ਪਿੰਡ ਦੇ ਸਰਪੰਚ ਅਤੇ ਮੈਬਰਾਂ ਨੂੰ ਡੈਪੋ ਵਿਚ ਰਜਿਸਟਰਡ ਕਰਾਉਣਾ ਯਕੀਨੀ ਬਨਾਉਣ। ਜਿਲੇ ਅੰਦਰ ਕੁਲ 80 ਮਾਸਟਰ ਟਰੇਨਰਾਂ ਵਲੋਂ ਨਸ਼ਾ ਵਿਰੁੱਧ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ। ਜਿਲੇ ਅੰਦਰ 10 ਓਟ ਸੈਂਟਰ’ (ਨਸ਼ਾ ਛੁਡਾਊ ਕੇਂਦਰ) ਚੱਲ ਰਹੇ ਹਨ, ਜਿਸ ਵਿਚ 12462 ਨਸ਼ਾ ਪੀੜਤ ਮਰੀਜਾਂ ਦਾ ਸਫਲ ਇਲਾਜ ਕੀਤਾ ਜਾ ਰਿਹਾ ਹੈ।
ਨਸ਼ਾ ਵਿਰੁੱਧ ਅਹਿਮ ਭੂਮਿਕਾ ਨਿਭਾਉਣ ਲਈ ਨੋਡਲ ਅਫਸਰ-ਕਮ-ਸਹਾਇਕ ਕਮਿਸ਼ਨਰ ਰਮਨ ਕੋਛੜ ਸਨਮਾਨਿਤ



