Skip to content
Independent perspectives. Global stories.
BREAKING

ਪਤੀ-ਪਤਨੀ ਵਲੋਂ ਬਿਜਲੀ ਘਰ ਦੀ ਝੀਲ ’ਚ ਛਾਲ ਮਾਰਕੇ ਖੁਦਕੁਸ਼ੀ

Share this story

ਬਠਿੰਡਾ, 11 ਮਈ (ਪੀ. ਟੀ)-ਬੀਤੀ ਰਾਤ 10 ਵਜੇ ਇਥੇ ਉਸ ਸਮੇਂ ਵ¤ਡਾ ਦੁਖਾਂਤ ਵਾਪਰ ਗਿਆ, ਜਦੋਂ ਮਾਮੂਲੀ ਘਰੇਲੂ ਝਗੜੇ ਤੋਂ ਗੁ¤ਸੇ ‘ਚ ਇਕ ਔਰਤ ਰੇਖਾ ਰਾਣੀ (20) ਨੇ ਬਠਿੰਡਾ ਤਾਪ ਬਿਜਲੀ ਘਰ ਦੀ ਝੀਲ ਨੰਬਰ 1 ‘ਚ ਖੁਦਕੁਸ਼ੀ ਕਰਨ ਲਈ ਛਾਲ ਮਾਰ ਦਿ¤ਤੀ, ਉਸ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਉਸ ਦੇ ਪਿ¤ਛੇ-ਪਿ¤ਛੇ ਆ ਰਹੇ ਉਸ ਦੇ ਪਤੀ ਰਾਜੀਵ ਕੁਮਾਰ (25) ਵਸਨੀਕ ਖੇਤਾ ਸਿੰਘ ਬਸਤੀ ਬਠਿੰਡਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਝੀਲ ‘ਚ ਛਾਲ ਮਾਰ ਦਿ¤ਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰ ਅੰਮ੍ਰਿਤ, ਗੌਤਮ, ਵਿ¤ਕੀ, ਅਨਿਲ ਅਤੇ ਸੰਦੀਪ ਰਾਹਤ ਸਮ¤ਗਰੀ ਤੇ ਐਂਬੂਲੈਂਸ ਲੈ ਕੇ ਪਹੁੰਚੇ। ਰਾਤ ਹੋਣ ਕਰਕੇ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ, ਫ਼ਿਰ ਵੀ ਇਕ ਘੰਟੇ ਦੀ ਭਾਰੀ ਜ¤ਦੋ ਜਹਿਦ ਦੇ ਬਾਅਦ ਦੋਵਾਂ ਪਤੀ ਪਤਨੀ ਦੀਆਂ ਲਾਸ਼ਾਂ ਝੀਲ ‘ਚੋਂ ਬਰਾਮਦ ਕਰ ਲਈਆਂ ਗਈਆਂ।

ਦੋਵਾਂ ਦੀਆਂ ਲਾਸ਼ਾਂ ਨੂੰ ਥਰਮਲ ਪੁਲਿਸ ਦੀ ਨਿਗਰਾਨੀ ਹੇਠ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਅ¤ਜ ਸਵੇਰੇ ਇਨ੍ਹਾਂ ਲਾਸ਼ਾਂ ਨੂੰ ਵਾਰਿਸਾਂ ਹਵਾਲੇ ਕਰ ਦਿ¤ਤਾ ਗਿਆ। ਪੁਲਿਸ ਅਨੁਸਾਰ ਮ੍ਰਿਤਕਾਂ ਦੇ ਦੋ ਬ¤ਚੇ ਸਨ ਜੋ ਅਨਾਥ ਹੋ ਗਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਕ ਹੋਰ ਰਿਪੋਰਟ ਅਨੁਸਾਰ ਬਠਿੰਡਾ ਸਰਹਿੰਦ ਨਹਿਰ ਦੇ ਪਾਣੀ ‘ਚ ਥਰਮਲ ਝੀਲ ਨੇੜੇ ਇਕ ਔਰਤ ਦੀ ਲਾਸ਼ ਹੋਣ ਦੀ ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੇ ਵਰਕਰ ਮੌਕੇ ‘ਤੇ ਪੁ¤ਜੇ ਤੇ ਇਸ ਬਾਰੇ ਥਾਣਾ ਥਰਮਲ ਪਲਾਂਟ ਦੀ ਪੁਲਿਸ ਨੂੰ ਸੂਚਿਤ ਕੀਤਾ ਅਤੇ ਲਾਸ਼ ਨੂੰ ਨਹਿਰ ‘ਚੋਂ ਕ¤ਢਿਆ ਗਿਆ। ਮ੍ਰਿਤਕ ਔਰਤ ਦੀ ਉਮਰ 40-50 ਸਾਲ ਦੇ ਕਰੀਬ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਤੇ ਇਸ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।

WRITTEN BY