Skip to content
Independent perspectives. Global stories.
BREAKING

ਅਮਰੀਕੀ ਅਦਾਲਤ ‘ਚ ਸੋਨੀਆ ਦੇ ਖਿਲਾਫ ਮਾਮਲਾ ਖਾਰਜ

Share this story

ਨਿਊਯਾਰਕ, 11 ਜੂਨ (ਪੀ. ਟੀ)- ਸਿ¤ਖ-ਵਿਰੋਧੀ ਦੰਗਾ ਮਾਮਲੇ ‘ਚ ਇਕ ਸਿ¤ਖ ਜਥੇਬੰਦੀ ਵ¤ਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਖਿਲਾਫ ਦਾਇਰ ਕੀਤੇ ਗਏ ਮੁਕ¤ਦਮੇਂ ਨੂੰ ਇੱਕ ਅਮਰੀਕੀ ਅਦਾਲਤ ਨੇ ਇਸ ਅਧਾਰ ’ਤੇ ਖਾਰਜ ਕਰ ਦਿ¤ਤਾ ਹੈ ਕਿ ਇਹ ਮਾਮਲਾ ਵਿਸ਼ੇ ਵਸਤੂ ਅਧਾਰਿਤ ਨਿਆਇਕ ਖੇਤਰ ’ਚ ਨਹੀਂ ਆਉਂਦਾ। ਹਾਲਾਂਕਿ ਅਦਾਲਤ ਨੇ ਇਸ ਜਥੇਬੰਦੀ ਨੂੰ ਭਵਿ¤ਖ ’ਚ ਗਾਂਧੀ ਦੇ ਖਿਲਾਫ ਕੋਈ ਮੁਕ¤ਦਮਾ ਲਿਆਉਣ ਲਈ ਰੋਕਿਆ ਨਹੀਂ ਹੈ। 13 ਪੰਨਿਆਂ ਦੇ ਇਸ ਆਦੇਸ਼ ’ਚ ਅਮਰੀਕੀ ਜ਼ਿਲ੍ਹਾ ਜ¤ਜ ਬ੍ਰਿਆਨ ਕੋਗਨ ਨੇ ਗਾਂਧੀ ਦੀ ਬੇਨਤੀ (ਮੋਸ਼ਨ) ਨੂੰ ਸਵੀਕਾਰ ਕਰਦੇ ਹੋਏ ਸਿ¤ਖ ਜਥੇਬੰਦੀ ਵ¤ਲੋਂ ਦਰਜ ਕਰਾਈ ਗਈ ਸ਼ਿਕਾਇਤ ਨੂੰ ਖਾਰਜ ਕਰ ਦਿ¤ਤਾ।

WRITTEN BY