ਚੋਹਲਾ ਸਾਹਿਬ 28 ਜਨਵਰੀ (ਭਗਤ ਸਿੰਘ)- ਹਰ ਸਾਲ ਦੀ ਤਰਾਂ ਇਸ ਸਾਲ ਵੀ ਤਰਨ ਤਾਰਨ ਵਿਖੇ 26 ਜਨਵਰੀ ਮੋਕੇ ਗਣਤੰਤਰ ਦਿਵਸ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮੇਂ ਤਰਨ ਤਾਰਨ ਤੋਂ ਹਲਕਾ ਵਿਧਾਇਕ ਧਰਮਵੀਰ ਅਗਨੀਹੋਤਰੀ,ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ,ਐਸ.ਐਸ.ਪੀ.ਤਰਨ ਤਾਰਨ ਧਰੁਵ ਦਹੀਆ ਵੱਲੋਂ ਸੂਬੇਦਾਰ ਮੇਜਰ ਸਿੰਘ ਅਤੇ ਸੂਬੇਦਾਰ ਹਰਦੀਪ ਸਿੰਘ ਚੋਹਲਾ ਸਾਹਿਬ ਨੂੰ ਜੀ.ਓ.ਜੀ. ਦੀ ਤਰਫੋਂ ਇਲਾਕੇ ਵਿੱਚ ਨਿਭਾਈਆਂ ਚੰਗੀਆਂ ਸੇਵਾਵਾਂ ਦੇ ਬਦਲੇ ਸਨਮਾਨਿਤ ਕੀਤਾ ਗਿਆ।ਸੂਬੇਦਾਰ ਹਰਦੀਪ ਸਿੰਘ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਇਲਾਕੇ ਵਿੱਚ ਚੰਗੀਆਂ ਸੇਵਾਵਾਂ ਦਿੰਦੇ ਰਹਿਣਗੇ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਣਗੇ।
ਚੰਗੀਆਂ ਸੇਵਾਵਾਂ ਬਦਲੇ ਸੂਬੇਦਾਰ ਹਰਦੀਪ ਸਿੰਘ ਗਣਤੰਤਰ ਦਿਵਸ ਮੌਕੇ ਹੋਏ ਸਨਮਾਨਿਤ



