ਰੂਪਨਗਰ, 28 ਜਨਵਰੀ (ਲਾਡੀ ਖਾਬੜਾ)- ਰੂਪਨਗਰ ਦੇ ਪਿੰਡ ਖਾਬੜਾ ਦੀ ਕਮਲਪ੍ਰੀਤ ਕੌਰ ਜੋ ਕਿ ਬੀਤੇ ਦਿਨ ਕੱਲ੍ਹ ਨਿਊ ਚੰਡੀਗੜ੍ਹ ਵਿੱਚ ਪੈਂਦੇ ਮਾਜਰਾ ਟੀ ਪੁਆਇੰਟ ਤੇ ਇਕ ਕੈਂਟਰ ਦੀ ਚਪੇਟ ਵਿੱਚ ਆਣ ਕਾਰਨ ਉਸ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਅੱਜ ਉਸ ਦੇ ਪੰਜ ਭੋਤਿਕ ਸਰੀਰ ਨੂੰ ਉਸਦੇ ਪਿੰਡ ਖਾਬੜਾਂ ਵਿੱਚ ਮੁਸਲਿਮ ਕਿਰਿਆ ਵਿਧੀ ਅਨੁਸਾਰ ਦਫ਼ਨਾਇਆ ਗਿਆ । ਕਮਲਪ੍ਰੀਤ ਕੌਰ ਅਤੇ ਉਸ ਦਾ ਚਚੇਰਾ ਭਰਾ ਹਬੀਬ ਖਾਨ ਉਸ ਦੀ ਭੈਣ ਜੋ ਕਿ ਬਰਸਾਲ ਪੁਰ ਪਿੰਡ ਵਿਆਹੀ ਹੋਈ ਸੀ ਉਸ ਨੂੰ ਮਿਲਣ ਜਾ ਰਹੇ ਸਨ ਅਤੇ ਮਾਜਰੀ ਟੀ ਪੁਆਇੰਟ ਕੋਲ ਇਹ ਹਾਦਸਾ ਵਾਪਰ ਗਿਆ । ਕਮਲਪ੍ਰੀਤ ਕੌਰ ਦੀ ਇੱਕ ਭੈਣ ਅਤੇ ਇਕ ਭਰਾ ਅਤੇ ਮਾਤਾ ਪਿਤਾ ਹਨ ਅਤੇ ਕਮਲਪ੍ਰੀਤ ਦਾ ਪਰਿਵਾਰ ਬਹੁਤ ਹੀ ਜਿਆਦਾ ਗ਼ਰੀਬੀ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ ਕਮਲਪ੍ਰੀਤ +2 ਪੜ੍ਹਾਈ ਤੋਂ ਬਾਅਦ ਹੁਣ ਕੁਰਾਲੀ ਵਿੱਚ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਸੀ ਉਸ ਦੇ ਪਿਤਾ ਮੇਜਰ ਖਾਨ ਦਾ ਕਹਿਣਾ ਹੈ ਕਿ ਉਸਦੀ ਬੇਟੀ ਪੜ੍ਹਾਈ ਤੋਂ ਬਾਅਦ ਹੁਣ ਆਪਣੇ ਪੈਰਾਂ ਤੇ ਖੜ੍ਹੀ ਹੋ ਰਹੀ ਸੀ ਅਤੇ ਉਹ ਵਿਆਹਾਂ ਸ਼ਾਦੀਆਂ ਵਿੱਚ ਲੜਕੀਆਂ ਨੂੰ ਤਿਆਰ ਕਰਨ ਲਈ ਵੀ ਜਾਂਦੀ ਸੀ ਅਤੇ ਉਹ ਆਪਣੇ ਘਰ ਦੇ ਹਾਲਾਤ ਸੁਧਾਰਨਾ ਚਾਹੁੰਦੀ ਸੀ ਪਰ ਪ੍ਰਮਾਤਮਾ ਨੂੰ ਇਹ ਸਭ ਕੁਝ ਨਾ ਮਨਜ਼ੂਰ ਹੋਇਆ । ਉਸ ਦੇ ਪਿਤਾ ਮੇਜਰ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਐਕਸੀਡੈਂਟ ਕਰਕੇ ਕੈਂਟਰ ਚਾਲਕ ਉੱਥੋਂ ਫਰਾਰ ਹੋ ਗਿਆ ਅਤੇ ਅੱਜ ਓਹ ਆਪਣੇ ਆਪ ਨੂੰ ਇੱਕ ਲਾਚਾਰ ਬਾਪ ਮਹਿਸੂਸ ਕਰ ਰਹੇ ਹਨ ਕਿਉਂਕਿ ਪਤਾ ਨਹੀਂ ਉਨ੍ਹਾਂ ਦੀ ਬੇਟੀ ਨੂੰ ਹਾਦਸੇ ਵਿੱਚ ਮੌਤ ਦੇ ਘਾਟ ਉਤਾਰਨ ਵਾਲੇ ਉਸ ਡਰਾਈਵਰ ਨੂੰ ਫੜਿਆ ਜਾਵੇਗਾ ਜਾਂ ਨਹੀਂ।ਜਦੋਂ ਇਸ ਸਬੰਧੀ ਇਸ ਕੇਸ ਦੇ ਆਈ ਓ ਥਾਣਾ ਮੁੱਲਾਂਪੁਰ ਦੇ ਏ.ਐੱਸ.ਆਈ ਲੇਖ ਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੈਂਟਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।
ਮਾਜਰਾ ਟੀ-ਪੁਆਇੰਟ ‘ਤੇ ਦਰਦਨਾਕ ਸੜਕ ਹਾਦਸੇ ‘ਚ ਲੜਕੀ ਦੀ ਮੌਤ



