ਮੋਹਾਲੀ, 10 ਜੂਨ (ਪੀ. ਟੀ)- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ, ਜਦੋਂ ਉਨ੍ਹਾਂ ਨੂੰ ਆਪਣੇ ਛੋਟੇ ਭਰਾ ਅਤੇ ਸਾਬਕਾ ਵਿਧਾਇਕ ਕੁਲਦੀਪ ਭੱਠਲ ਦੀ ਮੌਤ ਦੀ ਖਬਰ ਮਿਲੀ। ਕੁਲਦੀਪ ਭੱਠਲ ਦੀ ਮੌਤ ਬੀਤੀ ਰਾਤ ਦੇ ਕਰੀਬ ਇਕ ਵਜੇ ਮੋਹਾਲੀ ਦੇ ਮੈਕਸ ਹਸਪਤਾਲ ‘ਚ ਹੋਈ।ਕੁਲਦੀਪ ਭੱਠਲ ਨੂੰ ਬੀਮਾਰ ਹੋਣ ਕਾਰਨ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਦਾ ਬੇਟਾ ਕੈਨੇਡਾ ‘ਚ ਰਹਿੰਦਾ ਸੀ ਅਤੇ ਉਸ ਦੇ ਆਉਣ ਤੋਂ ਬਾਅਦ ਹੀ ਕੁਲਦੀਪ ਭੱਠਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਭਰਾ ਦੀ ਮੌਤ ਕਾਰਨ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਕਾਫੀ ਦੁੱਖ ਪਹੁੰਚਿਆ ਹੈ।
ਬੀਬੀ ਭੱਠਲ ਨੂੰ ਡੂੰਘਾ ਸਦਮਾ, ਭਰਾ ਦੀ ਮੌਤ



