Skip to content
Independent perspectives. Global stories.
BREAKING

ਲੁਧਿਆਣਾ ਪੁਲਿਸ ਵੱਲੋਂ ਲੱਖਾਂ ਦੀ ਹੈਰੋਇਨ ਸਣੇ ਔਰਤ ਕਾਬੂ

Share this story

ਲੁਧਿਆਣਾ, 22 ਜਨਵਰੀ (ਜਸਪਾਲ ਅਰੋੜਾ)- ਥਾਣਾ 2 ਦੀ ਪੁਲਸ ਪਾਰਟੀ ਨੇ ਸਿਵਲ ਹਸਪਤਾਲ ਦੇ ਪਿੱਛੇ ਨਾਕੇਬੰਦੀ ਦੌਰਾਨ ਇਕ ਔਰਤ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਜਿਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਚ ਕਰੋੜਾਂ ਰੁਪਏ ਹੈ। ਥਾਣਾ 2 ਦੇ ਮੁਖੀ ਸੁਰਿੰਦਰ ਕੁਮਾਰ ਚੋਪੜਾ ਨੂੰ ਗੁਪਤ ਸੂਚਨਾ ਮਿਲੀ ਕਿ ਇਕ ਔਰਤ ਭਾਰੀ ਮਾਤਰਾ ਚ ਨਸ਼ਾ ਲੈ ਕੇ ਸਿਵਲ ਹਸਪਤਾਲ ਦੇ ਪਿੱਛੇ ਵਾਲੇ ਰਸਤੇ ਵੱਲ ਨੂੰ ਆ ਰਹੀ ਹੈ ਓਹਨਾ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਸਿਵਲ ਹਸਪਤਾਲ ਦੇ ਪਿੱਛੇ ਨਾਕੇਬੰਦੀ ਦੌਰਾਨ ਉਕਤ ਮਹਿਲਾ ਤਸਕਰ ਨੂੰ ਕਾਬੂ ਕਰ ਲਿਆ ਫੜੇ ਗਏ ਦੋਸ਼ਨ ਦੀ ਪਹਿਚਾਣ ਅਮਰਪੁਰਾ ਨਿਵਾਸੀ ਨੀਲਮ ਵਜੋਂ ਹੋਈ ਪੁਲਸ ਅਨੁਸਾਰ ਦੋਸ਼ਨ ਕੋਲੋ ਪੁੱਛਗਿੱਛ ਦੌਰਾਨ ਓਹਨਾ ਨੂ ਪਤਾ ਚੱਲਿਆ ਕਿ ਉਸ ਨਾਲ ਉਸ ਦਾ ਪਤੀ ਗੁਰਪਾਲ ਵੀ ਨਸ਼ਾ ਤਸਕਰੀ ਦਾ ਕਾਰੋਬਾਰ ਕਰਦਾ ਸੀ ਪੁਲਸ ਅਨੁਸਾਰ ਦੋਸ਼ੀ ਗੁਰਪਾਲ ਨੂੰ ਵੀ ਇਸ ਮਾਮਲੇ ਚ ਨਾਮਜ਼ਦ ਕੀਤਾ ਗਿਆ ਹੈ ਅਤੇ ਦੋਸ਼ੀ ਹਜੇ ਪੁਲਸ ਦੀ ਗ੍ਰਿਫ਼ ਤੋਂ ਬਾਹਰ ਹੈ ਪੁਲਸ ਅਨੁਸਾਰ ਓਹਨਾ ਨੂ ਜਾਂਚ ਦੌਰਾਨ ਪਤਾ ਚੱਲਿਆ ਕਿ ਫੜੀ ਗਈ ਦੋਸ਼ਨ ਦੇ ਪਤੀ ਗੁਰਪਾਲ ਤੇ ਪਹਿਲਾ ਵੀ ਕਈ ਥਾਣਿਆਂ ਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਪੁਲਸ ਨੇ ਫਿਲਹਾਲ ਦੋਸ਼ਨ ਔਰਤ ਨੂੰ ਅੱਜ ਕੋਰਟ ਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਿਲ ਕੀਤਾ ਹੈ ਅਤੇ ਦੋਸ਼ੀ ਔਰਤ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

WRITTEN BY