ਕਰਾਚੀ, 10 ਜੂਨ (ਵਿਸ਼ਵ ਵਾਰਤਾ)-ਭਾਰਤ ਦਾ ਪੜੌਸੀ ਦੇਸ਼ ਪਾਕਿਸਤਾਨ ਅੱਜ ਇਕ ਵਾਰੀ ਫਿਰ ਤੋਂ ਅੱਤਵਾਦੀ ਹਮਲੇ ਨਾਲ ਕੰਬ ਉਠਿਆ। ਪਾਕਿਸਤਾਨ ਦੇ ਕਰਾਚੀ ਦੇ ਜਿਨਾ ਹਵਾਈ ਅੱਡੇ ਤੋਂ ਕੁਝ ਦੂਰੀ ’ਤੇ ਅੱਤਵਾਦੀਆਂ ਨੇ ਹਵਾਈ ਅੱਡੇ ਦੀ ਸੁਰੱਖਿਆ ਫੋਰਸ ਦੇ ਕੈਂਪ ਉਤੇ ਹਮਲਾ ਕੀਤਾ, ਜਿਸ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਤਹਿਰੀਕ-ਏ-ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਤੋਂ ਬਾਅਦ ਅੱਤਵਾਦੀ ਦੌੜ ਗਏ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਕਰਾਚੀ ਦੇ ਜਿਨਾ ਹਵਾਈ ਅੱਡੇ ’ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਵਿਚ 10 ਅੱਤਵਾਦੀਆਂ ਸਮੇਤ 26 ਲੋਕ ਮਾਰੇ ਗਏ ਸਨ। ਇਹ ਹਮਲਾ ਤਾਲਿਬਾਨ ਦੇ ਅੱਤਵਾਦੀਆਂ ਨੇ ਕੀਤਾ ਸੀ।
ਅੱਤਵਾਦੀ ਹਮਲੇ ਨਾਲ ਫਿਰ ਕੰਬਿਆ ਪਾਕਿਸਤਾਨ, 5 ਮੌਤਾਂ


