ਹਾਦਸੇ ਚ ਡੇਢ ਸਾਲਾ ਬੱਚੀ ਮਾਂ ਸਮੇਤ ਹਲਾਕ, ਇਕ ਗੰਭੀਰ ਜਖਮੀ
ਖੰਨਾ, 10 ਜੂਨ (ਸੁਖਵਿੰਦਰ ਸਿੰਘ ਸਲੌਦੀ)- ਖੰਨਾ ਦੇ ਮੁੱਖ ਮਾਰਗ ਨੇੜੇ ਗੁਰਦੁਆਰਾ ਕਲਗੀਧਰ ਕੋਲ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਚ ਬੇਕਾਬੂ ਟਰਾਲੇ ਨੇ ਇਕ ਵਿਅਕਤੀ ਸਮੇਤ ਤਿੰਨ ਜਾਣਿਆ ਨੂੰ ਸ਼ਾਮ 7 ਵਜੇ ਦੇ ਕਰੀਬ ਮੌਤ ਦੇ ਘਾਟ ਉਤਾਰ ਦਿੱਤਾ। ਇਹ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਗੁਰਦੁਆਰਾ ਕਲਗੀਧਰ ਸਾਹਿਬ ਦੇ ਸਾਹਮਣੇ ਬਣੇ ਪੁਲ ਤੋਂ ਇਕ ਟਰਾਲਾ ਥੱਲੇ ਵੱਲ ਨੂੰ ਉਤਰ ਰਿਹਾ ਸੀ, ਇਸ ਦੌਰਾਨ ਬੇਕਾਬੂ ਹਾਲਾਤ ਵਿੱਚ ਟਰਾਲੇ ਦੇ ਡਰਾਇਵਰ ਆਪਣਾ ਨਿਯੰਤਰਣ ਖੋ ਬੈਠਿਆ ਤੇ ਟਰਾਲਾ ਸਾਹਮਣੇ ਸੜ•ਕ ਪਾਰ ਕਰ ਰਹੀ ਇਕ ਔਰਤ ਅਤੇ ਉਸਦੀ ਡੇਢ ਸਾਲਾ ਬੱਚੀ ਅਤੇ ਇਕ ਹੋਰ ਵਿਅਕਤੀ ਤੇ ਜਾ ਚੜਿਆ ਤੇ ਨਾਲ ਹੀ ਟਰਾਲੇ ਨੇ ਇਕ ਸਕੂਟਰੀ ਤੇ ਸਵਾਰ ਲੜਕੀ ਨੂੰ ਵੀ ਆਪਣੀ ਚਪੇਟ ਵਿੱਚ ਲੈ
ਲਿਆ। ਹਾਦਸਾ ਇੰਨਾ ਦਰਦਨਾਕ ਸੀ ਕਿ ਟਰਾਲੇ ਦੀ ਚਪੇਟ ਚ ਆਏ ਵਿਅਕਤੀਆਂ ਨੂੰ ਕਾਫੀ ਮੇਹਨਤ ਨਾਲ ਕ੍ਰੇਨ ਦੀ ਮਦਦ ਨਾਲ ਟਰੱਕ ਦੇ ਟਾਇਰਾਂ ਤੋਂ ਕੱਢਣ ਲਈ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਟਰਾਲਾ ਨੰਬਰ ਪੀ.ਬੀ. 23 ਐਚ 6434 ਪਹਿਲਾ ਸੜਕ ਕਿਨਾਰੇ ਖੜੀ ਇਕ ਸਕੋਡਾ ਰੈਪਿਡ ਕਾਰ ਨੰ. ਪੀ.ਬੀ. 10 ਡੀ. ਐਮ. 0010 ਵਿੱਚ ਵੱਜਾ, ਫਿਰ ਅੱਗੇ ਰੇਹੜੀ ਤੇ ਖੜੀ•ਆਂ ਦੇ ਔਰਤਾਂ ਅਤੇ ਇਕ ਬੱਚੀ ਨੂੰ ਬੁਰੀ ਤਰਾਂ• ਕੁਚਲ ਦਿੱਤਾ। ਜਿਸ ਦੇ ਸਿੱਟੇ ਵੱਜੋਂ ਡੇਢ ਸਾਲ ਦੀ ਬੱਚੀ ਮੋਨਿਕਾ ਅਤੇ ਇਸ ਦੀ ਮਾਂ ਆਂਚਲ ਮਿੱਤਲ (28 ਸਾਲ) ਪਤਨੀ ਵਿਸ਼ਾਲ ਵਾਸੀ ਖੰਨਾ ਦੀ ਮੌਕੇ ਤੇ ਮੌਤ ਹੋ ਗਈ।
ਇਸੇ ਟਰੱਕ ਟਰਾਲੇ ਨੇ ਇਕ ਮੋਟਰ ਸਾਈਕਲ ਨੰ. ਪੀ.ਬੀ. 13 ਕੇ 8184 ਅਤੇ ਇਕ ਸਕੂਟਰ ਨੰ. ਪੀ.ਬੀ. 10 ਡੀ. ਐਕਸ 5769 ਨੂੰ ਵੀ ਟਕਰ ਮਾਰੀ ਜਿਸ ਕਰਕੇ ਸਕੂਟਰ ਸਵਾਰ ਵਿਜੈ ਸ਼ਰਮਾ ਵਾਸੀ ਖੰਨਾ ਖੁਰਦ ਦੀ ਮੌਕੇ ਤੇ ਮੌਤ ਹੋ ਗਈ। ਜਦੋਂ ਕਿ ਮੋਟਰ ਸਾਈਕਲ ਸਵਾਰ ਭੁਪਿੰਦਰ ਸਿੰਘ ਖੰਨਾ ਜਖਮੀ ਹੋ ਗਿਆ।
ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਮ ਹੋਈ ਟ੍ਰੈਫਿਕ ਵਿਵਸਥਾ ਨੂੰ ਕਾਬੂ ਕਰਕੇ ਘਟਨਾਂ ਵਾਲੀ ਥਾਂ ਨੂੰ ਖਾਲੀ ਕਰਵਾਉਣ ਉਪਰੰਤ ਟ੍ਰੈਫਿਕ ਨੂੰ ਮੁੜ ਚਾਲੂ ਕਰਵਾਇਆ ਕਿਉਂਕਿ ਸ਼ਾਮ ਦਾ ਸਮਾਂ ਹੋਣ ਕਾਰਨ ਟ੍ਰੈਫਿਕ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਬੜੀ ਮਸ਼ੱਕਤ ਕਰਨੀ ਪਈ। ਉਧਰ, ਘਟਨਾ ਤੋਂ ਬਾਅਦ ਹੀ ਟਰੱਕ ਚਾਲਕ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਪੁਲਿਸ ਨੇ ਕਾਬੂ ਕਰ ਲਿਆ ਹੈ। ਘਟਨਾ ਵਿੱਚ ਮਾਰੇ ਗਏ ਵਿਅਕਤੀਆਂ ਦੀ ਪਛਾਣ ਵਿਜੇ ਕੁਮਾਰ ਨਿਵਾਸੀ ਖੰਨਾ ਅਤੇ ਆਂਚਲ (35) ਅਤੇ ਉਸਦੀ ਡੇਢ ਸਾਲਾ ਬੱਚੀ ਵਨਿਕਾ ਨਿਵਾਸੀ ਨਵੀਂ ਆਬਾਦੀ ਖੰਨਾ ਵਜੋਂ ਹੋਈ ਹੈ ਤੇ ਜਖਮੀ ਹੋਈ ਇਕ ਹੋਰ ਸ਼ਾਖਸ਼ੀ ਨਾਮਕ ਮੁਟਿਆਰ ਨੂੰ ਆਈਵੀਵਾਈ ਖੰਨਾ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਪੁਲਿਸ ਘਟਨਾਂ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਜੁਟੀ ਹੋਈ ਸੀ।



