Skip to content
Independent perspectives. Global stories.
BREAKING

ਪੰਜਾਬ ਸਰਕਾਰ ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਲਈ ਵਚਨਬੱਧ : ਮਹਾਰਾਣੀ ਪ੍ਰਨੀਤ ਕੌਰ

Share this story

ਪਟਿਆਲਾ, 18 ਜਨਵਰੀ- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਪੰਜਾਬ ਦੇ ਸਾਰੀਆਂ ਸ੍ਰੇਣੀਆਂ ਦੇ ਖਪਤਕਾਰਾਂ ਨੂੰ 24 ਘੰਟੇ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਉਣ ਲਈ ਵਚਨਬੱਧ ਹੈ ,ਇਹ ਵਿਚਾਰ ਸ੍ਰੀਮਤੀ ਪ੍ਰਨੀਤ ਕੌਰ ਮੈਂਬਰ ਲੋਕ ਸਭਾ ਪਟਿਆਲਾ ਨੇ 66 ਕੇ.ਵੀ. ਗਰਿਡ ਹਰੀਪੁਰ ਕੁੜਾਂ ਦਾ ਉਦਘਾਟਨ ਦੇ ਬਾਅਦ ਰੱਖੇ ? ਸ੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਡੇਰਾਬੱਸੀ ਹਲਕੇ ਅਧੀਨ ਬਿਜਲੀ ਦੀ ਵੱਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਅਤੇ ਇਲਾਕੇ ਦੇ ਬਿਜਲੀ ਖਪਤਕਾਰਾਂ ਨੂੰ ਹੋਰ ਸੁਚਾਰੂ ਬਿਜਲੀ ਮੁਹੱਈਆ ਕਰਾਉਣ ਲਈ 66 ਕੇ.ਵੀ. ਗਰਿਡ ਸਬ ਸਟੈਸਨ ਹਰੀਪੁਰ ਕੁੜਾਂ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਗਰਿਡ ਸਬ ਸਟੇਸਨ ਦੀ ਉਸਾਰੀ ਤੇ ਕੁੱਲ 5 ਕਰੋੜ ਰੁਪਏ ਖਰਚਾ ਆਇਆ ਹੈ ਅਤੇ ਇਸ ਦੀ ਕੁੱਲ ਸਮਰੱਥਾ 12.5 ਐਮ.ਵੀ.ਏ. ਹੈ? ਉਹਨਾਂ ਦੱਸਿਆ ਕਿ ਇਸ ਗਰਿਡ ਸਬ ਸਟੇਸਨ ਦੇ ਚਾਲੂ ਹੋਣ ਨਾਲ ਡਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਹਰੀਪੁਰ ਕੁੜਾਂ, ਦੰਦਰਾਲਾ ਮੁਕੰਦਪੁਰ, ਮਾਹੀਵਾਲਾ, ਅਤੇ ਡੇਰਾਬੱਸੀ ਸਹਿਰ ਦੇ ਬਿਜਲੀ ਖਪਤਕਾਰਾਂ (ਘਰੇਲੂ ਵਪਾਰਕ ਅਤੇ ਉਦਯੋਗਿਕ) ਨੂੰ ਬਿਜਲੀ ਸਪਲਾਈ ਕੀਤੀ ਜਾਵੇਗੀ? ਉਹਨਾਂ ਕਿਹਾ ਕਿ ਇਸ ਗਰਿਡ ਸਬ ਸਟੇਸਨ ਦੇ ਚਾਲੂ ਹੋਣ ਨਾਲ ਮੌਜੂਦਾ 220 ਕੇ.ਵੀ. ਗਰਿਡ ਸੈਦਾਪੁਰ,220 ਕੇ.ਵੀ. ਲਾਲੜੂ ਅਤੇ 66 ਕੇ.ਵੀ. ਗਰਿਡ ਮੁਬਾਰਕਪੁਰ ਨੂੰ ਰਲੀਫ ਮਿਲੇਗੀ। ਉਹਨਾਂ ਦੱਸਿਆ ਕਿ ਇਸ ਗਰਿਡ ਸਬ ਸਟੇਸਨ ਦੀ ਸਮਰੱਥਾ ਭਵਿੱਖ ਵਿੱਚ ਵੀ ਵਾਧਾ ਕਰਨ ਦੀ ਪ੍ਰੋਵੀਜਨ ਰਖੀ ਗਈ ਹੈ। ਇਸ ਮੌਕੇ ਤੇ ਆਰ.ਪੀ.ਪਾਂਡਵ, ਡਾਇਰੈਕਟਰ /ਪ੍ਰਬੰਧਕੀ, ਰਵਿੰਦਰ ਸਿੰਘ ਸੈਣੀ ਚੀਫ ਇੰਜੀਨੀਅਰ ਦੱਖਣ ਦੀਪਇੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ ਦੇ ਹੋਰ ਉੱਚ ਅਫਸਰ ਅਤੇ ਕਰਮਚਾਰੀ ਇਸ ਮੌਕੇ ਤੇ ਹਾਜਰ ਸਨ। ਸ੍ਰੀਮਤੀ ਪ੍ਰਨੀਤ ਕੌਰ ਮੈਂਬਰ ਲੋਕ ਸਭਾ ਪਟਿਆਲਾ ਡੇਰਾਬਸੀ ਤਹਿਸੀਲ ਅਧੀਨ ਪੈਂਦੇ ਪਿੰਡ ਹਰੀਪੁਰ ਕੁੜਾਂ ਵਿਖੇ 66 ਕੇ.ਵੀ ਸਬ ਸਟੇਸਨ ਦਾ ਉਦਘਾਟਨ ਕਰਦੇ ਹੋਏ ਉਹਨਾਂ ਦੇ ਨਾਲ ਆਰ.ਪੀ.ਪਾਂਡਵ, ਡਾਇਰੈਕਟਰ ਪ੍ਰਬੰਧਕੀ, ਰਵਿੰਦਰ ਸਿੰਘ ਸੈਣੀ ਚੀਫ ਇੰਜੀਨੀਅਰ ਦੱਖਣ, ਦੀਪਇੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ ਆਗੂ ਵਿਖਾਈ ਦੇ ਰਹੇ ਹਨ।

WRITTEN BY