Skip to content
Independent perspectives. Global stories.
BREAKING

ਬਿਆਸ ਹਾਦਸਾ: 4 ਵਿਦਿਆਰਥੀਆਂ ਦੀਆਂ ਲਾਸ਼ਾਂ ਹੈਦਰਾਬਾਦ ਪਹੁੰਚੀਆਂ

Share this story

Page-1_26 ਹੈਦਰਾਬਾਦ, 10 ਜੂਨ (ਪੀ. ਟੀ)- ਸ਼ਹਿਰ ਦੇ ਹੈਦਰਾਬਾਦ ਇੰਜੀਨਿਅਰਿੰਗ ਕਾਲਜ ਦੇ 4 ਵਿਦਿਆਰਥੀਆਂ ਦੀਆਂ ਲਾਸ਼ਾਂ ਸੈਨਾ ਦੇ ਇਕ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਲਿਆਈਆਂ ਗਈਆਂ। ਇਹ ਵਿਦਿਆਰਥੀ ਆਪਣੇ ਸਹਿਪਾਠੀਆਂ ਨਾਲ ਹਿਮਾਚਲ ਪ੍ਰਦੇਸ਼ ‘ਚ ਬਿਆਸ ਨਦੀ ’ਚ ਵਹਿ ਗਏ ਸਨ।ਇੱਥੇ ਦੇ ਵੀ. ਐੱਨ. ਆਰ. ਵਿਗਿਆਨ ਜੋਤੀ ਇੰਸਟੀਚਿਊਟ ਆਫ ਇੰਜੀਨਿਅਰਿੰਗ ਦੇ 24 ਵਿਦਿਆਰਥੀ ਹਿਮਾਚਲ ਗਏ 48 ਮੈਂਬਰੀ ਟੂਰ ਦਾ ਹਿੱਸਾ ਸੀ। ਜ਼ਿੰਦਾ ਬਚੇ ਲੋਕ ਵੀ ਇਕ ਵਿਸ਼ੇਸ਼ ਜਹਾਜ਼ ਰਾਹੀਂ ਪਹੁੰਚੇ ਅਤੇ ਸੋਮਵਾਰ ਰਾਤ ਨੂੰ ਸ਼ਮਸ਼ਾਬਾਦ ਕੌਮਾਂਤਰੀ ਹਵਾਈ ਅੱਡੇ ’ਤੇ ਉਤਰੇ। ਏ. ਵਿਜੇਤਾ, ਲਕਸ਼ਮੀ ਗਾਇਤਰੀ, ਜੀ. ਐਸ਼ਵਰਿਆ ਅਤੇ ਬੀ. ਰਾਮਬਾਬੂ ਦੀ ਲਾਸ਼ ਬੀਤੀ ਰਾਤ ਇਕ ਵਿਸ਼ੇਸ਼ ਜਹਾਜ਼ ਰਾਹੀਂ ਬੇਗਮਪਟ ਹਵਾਈ ਅੱਡੇ ’ਤੇ ਲਿਆਈ

ਗਈ। ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ ਹਾਦਸੇ ‘ਚ ਜ਼ਿੰਦਾ ਬਚੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਹਿਪਾਠੀਆਂ ਦੀ ਲਾਸ਼ਾਂ ਨੂੰ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਪ੍ਰਬੰਧਿਤ ਕੀਤੇ ਗਏ ਵਿਸ਼ੇਸ਼ ਜਹਾਜ਼ ਰਾਹੀਂ ਕੁਲੂ ਤੋਂ ਚੰਡੀਗੜ੍ਹ- ਦਿੱਲੀ ਹੁੰਦੇ ਹੋਏ ਹੈਦਰਾਬਾਦ ਲਿਆਉਂਦਾ ਗਿਆ।

WRITTEN BY