10 ਅੱਤਵਾਦੀਆਂ ਸਮੇਤ 28 ਮਰੇ, 14 ਜ਼ਖ਼ਮੀ 2 ਜਹਾਜ਼ ਤਬਾਹ, ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਨੇ ਲਈ
ਕਰਾਚੀ, 9 ਜੂਨ (ਪੀ. ਟੀ ਲਾਇਵ)- ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਰਾਚੀ ‘ਚ ਸਥਿਤ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਤਵਾਦੀ ਹਮਲੇ ‘ਚ 10 ਅੱਤਵਾਦੀਆਂ ਸਮੇਤ ਘੱਟ ਤੋਂ ਘੱਟ 28 ਲੋਕ ਮਾਰੇ ਗਏ। ਐਤਵਾਰ ਦੇਰ ਰਾਤ ਹਵਾਈ ਸੁਰੱਖਿਆ ਬਲ (ਏਐਸਐਫ) ਦੇ ਕਰਮੀਆਂ ਦੀ ਵਰਦੀ ਪਾ ਕੇ ਆਏ ਅੱਤਵਾਦੀਆਂ ਨੇ ਹਵਾਈ ਅੱਡੇ ਦੇ ਪੁਰਾਣੇ ਟਰਮੀਨਲ ਦੀ ਇਮਾਰਤ ‘ਤੇ ਹਮਲਾ ਕੀਤਾ। ਆਈਐਸਪੀਆਰ ਦੇ ਬੁਲਾਰੇ ਨੇ ਦੱਸਿਆ ਕਿ ਸਾਰੇ 10 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ। ਬੁਲਾਰੇ ਦੇ ਅਨੁਸਾਰ ਅੱਤਵਾਦੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਕੋਲੋਂ ਅਤਿ ਆਧੁਨਿਕ ਮਸ਼ੀਨਗਨ ਤੇ ਰਾਕੇਟ ਲਾਂਚਰ ਬਰਾਮਦ ਕੀਤੇ ਗਏ ਹਨ। ਪਾਕਿਸਤਾਨੀ ਤੇਹਰੀਕ-ਏ-ਤਾਲਿਬਾਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸਿੰਧ
ਪ੍ਰਾਂਤ ਦੇ ਸਿਹਤ ਮੰਤਰੀ ਸਗੀਰ ਅਹਿਮਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਤਵਾਦੀ ਹਮਲੇ ‘ਚ 18 ਲੋਕਾਂ ਦੀ ਜਾਨ ਗਈ ਹੈ। ਅਹਿਮਦ ਨੇ ਦੱਸਿਆ ਕਿ ਮਾਰੇ ਜਾਣ ਵਾਲਿਆਂ ‘ਚ ਏਐਸਐਫ ਦੇ ਕਰਮੀ, ਨਾਗਰਿਕ ਇੰਜੀਨੀਅਰ, ਸੀਏਏ ਤੇ ਪੀਆਈਏ ਦੇ ਕਰਮੀ ਤੇ ਇੱਕ ਪੁਲਿਸ ਅਧਿਕਾਰੀ ਸ਼ਾਮਿਲ ਹਨ। ਇਸ ਦੌਰਾਨ ਕਰੀਬ ਇੱਕ ਦਰਜਨ ਵਿਅਕਤੀ ਜ਼ਖ਼ਮੀ ਵੀ ਹੋਏ ਜਿਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਸਨੂੰ ਕਾਇਰਤਾਪੂਰਣ ਹਮਲਾ ਕਰਾਰ ਦਿੱਤਾ। ਪਾਕਿਸਤਾਨੀ ਤੇਹਰੀਕ-ਏ-ਤਾਲਿਬਾਨ ਗਰੁੱਪ ਦੇ ਇੱਕ ਬੁਲਾਰੇ ਸ਼ਾਹਿਦੁਲ?ਲਾਹ ਸ਼ਾਹਿਦ ਨੇ ਕਿਹਾ ਕਿ , ਠ ਪਾਕਿਸਤਾਨ ਸਰਕਾਰ ਨੂੰ ਇਹ ਇੱਕ ਸੁਨੇਹਾ ਹੈ ਕਿ ਸਾਨੂੰ ਹਾਲੇ ਵੀ ਆਪਣੇ ਇਲਾਕੇ ‘ਤੇ ਹੋ ਰਹੇ ਬੰਬ ਹਮਲੇ‘ ਚ ਨਿਰਦੋਸ਼ ਲੋਕ ਦੇ ਕਤਲੇਆਮ ਦਾ ਦਰਦ ਹੈ ਅਤੇ ਅਸੀਂ ਅਜੇ ਜਿੰਦਾ ਹਾਂ।



