ਦੋਵਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਨ
ਨਵੀਂ ਦਿੱਲੀ, 9 ਜੂਨ (ਪੀ. ਟੀ)- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸੋਮਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਭ ਨਾਲ, ਸਭ ਦਾ ਵਿਕਾਸ ਹੀ ਨਵੀਂ ਸਰਕਾਰ ਦਾ ਮੂਲ ਮੰਤਰ ਹੈ। ਉਨ੍ਹਾਂ ਦੇ ਭਾਸ਼ਣ ‘ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਸਰਕਾਰ ਦਾ ਰੋਡਮੈਪ ਵੇਖਣ ਨੂੰ ਮਿਲਿਆ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ‘ਚ ਐਨਡੀਏ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਨੂੰ ਰੇਖਾਂਕਿਤ ਕੀਤਾ। ਪ੍ਰਾਥਮਿਕਤਾਵਾਂ ‘ਚ ਮਾਲੀ ਹਾਲਤ ਨੂੰ ਪਟਰੀ ‘ਤੇ ਲਿਆਉਣਾ, ਮਹਿੰਗਾਈ ਨੂੰ ਰੋਕਣਾ ਤੇ ਚਹੁੰਮੁਖੀ ਵਿਕਾਸ ਸ਼ਾਮਿਲ ਹੈ। ਰਾਸ਼ਟਰਪਤੀ ਨੇ ਕਿਹਾ ਕਿ ਤੀਹ ਸਾਲ ਦੇ ਬਾਅਦ ਦੇਸ਼ ‘ਚ ਅਜਿਹਾ ਜਨਾਦੇਸ਼ ਮਿਲਿਆ ਹੈ। ਜਨਤਾ ਨੇ ਵਿਕਾਸ ਦੇ ਪੱਖ ‘ਚ ਮਤਦਾਨ ਕੀਤਾ। ਜਨਤਾ ਨੂੰ ਬਹੁਮਤ ਦੀ ਸਰਕਾਰ ਦੇਣ ‘ਤੇ ਵਧਾਈ। ਰਾਸ਼ਟਪਤੀ ਨੇ ਕਿਹਾ ਕਿ ਸਭ ਨਾਲ,
ਸਭ ਦਾ ਵਿਕਾਸ ਹੀ ਸਰਕਾਰ ਦਾ ਮੰਤਰ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬੀ ਹਰ ਬਰਾਦਰੀ ਲਈ ਸਰਾਪ ਹੈ। ਜਮਾਖੋਰੀ, ਕਾਲਾਬਾਜ਼ਾਰੀ ਰੋਕਨਾ ਸਰਕਾਰ ਦਾ ਟੀਚਾ ਹੈ। ਪੰਜਾਇਤੀ ਰਾਜ ਦੇ ਜਰੀਏ ਪਿੰਡਾਂ ਦੇ ਵਿਕਾਸ ‘ਤੇ ਜ਼ੋਰ ਹੈ। ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨਾ ਸਰਕਾਰ ਦਾ ਟੀਚਾ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚਲਾ ਫਰਕ ਦੂਰ ਕਰਨ ‘ਤੇ ਜ਼ੋਰ ਰਹੇਗਾ। ਪਿੰਡਾਂ ‘ਚ ਸ਼ਹਿਰੀ ਸੁਵਿਧਾਵਾਂ ਮਿਲਣਗੀਆਂ। ਪ੍ਰਸ਼ਾਸਨ ‘ਚ ਤਕਨੀਕ ਦੀ ਮਦਦ ਲਈ ਜਾਵੇਗੀ। ਸੋਸ਼ਲ ਮੀਡਿਆ ਦਾ ਵੀ ਹੁਣ ਸਮਾਜ ‘ਚ ਅਹਿਮ ਰੋਲ ਹੋਵੇਗਾ। ਨਵੇਂ ਸ਼ਹਿਰਾਂ ਦਾ ਵਿਕਾਸ ਹੋਵੇਗਾ। ਛੋਟੇ ਸ਼ਹਿਰ ਹਵਾਈ ਰਸਤੇ ਨਾਲ ਜੁੜਨਗੇ। ਪੱਕੇ ਘਰ, ਪਾਣੀ ਤੇ 24 ਘੰਟੇ ਬਿਜਲੀ ਦੇਵਾਂਗੇ। ਹਰ ਰਾਜ ‘ਚ ਆਈਆਈਟੀ ਤੇ ਆਈਆਈਐਮ ਸਥਾਪਿਤ ਕੀਤੇ ਜਾਣਗੇ। ਰਾਸ਼ਟਰਪਤੀ ਨੇ ਕਿਹਾ ਕਾਲੇ ਧੰਨ ਲਈ ਐਸਆਈਟੀ ਬਣ ਚੁੱਕੀ ਹੈ। ਕਾਲਾ ਧੰਨ ਵਾਪਸ ਲਿਆਉਣ ਲਈ ਵਿਦੇਸ਼ੀ ਸਰਕਾਰਾਂ ਤੋਂ ਵੀ ਮਦਦ ਲੈਣਗੇ। ਕੇਂਦਰ ਤੇ ਰਾਜ?ਇੱਕ ਟੀਮ ਦੀ ਤਰ੍ਹਾਂ ਕੰਮ ਕਰਨ। ਰੁਜ਼ਗਾਰ ਲਈ ਦੇਸ਼ ‘ਚ ਨਿਵੇਸ਼ ਵਧਾਏ ਜਾਣਗੇ। ਦੇਸ਼ ‘ਚ ਲਘੂ ਉਦਯੋਗਾਂ ਨੂੰ ਵਧਾਵਾ ਦਿੱਤਾ ਜਾਵੇਗਾ।



