Skip to content
Independent perspectives. Global stories.
BREAKING

ਧਰਮਜੀਤ ਸਿੰਘ ਸੰਗਤਪੁਰਾ ਨੇ ਦਿੱਤਾ ਕੋਰ ਕਮੇਟੀ ਤੋਂ ਅਸਤੀਫਾ

Share this story

ਦਿੜ੍ਹਬਾ, 16 ਜਨਵਰੀ (ਕੁਲਸੀਰ ਸਿੰਘ ਔਜਲਾ)- ਅਕਾਲੀ ਦਲ ਦੇ ਵਿੱਚ ਬਗਾਵਤੀ ਸੁਰਾਂ ਦਾ ਉਠਣਾ ਲਗਾਤਾਰ ਜਾਰੀ ਹੈ ਬੀਤੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਹਲਕਾ ਲਹਿਰਾ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਉਸ ਦੇ ਵਿਰੋਧ ਵਜੋਂ ਅਕਾਲੀ ਦਲ ਦੇ ਸੀਨੀਅਰ ਆਗੂਆ ਵੱਲੋਂ ਢੀਂਡਸਾ ਜੋੜੀ ਦੇ ਹੱਕ ਵਿੱਚ ਅਕਾਲੀ ਦਲ ਦੇ ਸਿਰਮੌਰ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਇਸ ਲੜੀ ਤਹਿਤ ਕੋਰ ਕਮੇਟੀ ਮੈਂਬਰ ਧਰਮਜੀਤ ਸਿੰਘ ਸੰਗਤਪੁਰਾ ਵੱਲੋਂ ਅਸਤੀਫਾ ਦਿੱਤਾ ਗਿਆ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਲੋਕ ਸੰਘਰਸ਼ ਵਿਚੋਂ ਨਿੱਕਲੀ ਪੰਥਕ ਅਤੇ ਸਿਧਾਂਤਕ ਪਾਰਟੀ ਸੀ ਜੋ ਵਿਸੇਸ਼ ਪਰਿਵਾਰ ਅਧੀਨ ਹੋ ਕੇ ਆਪਣੇ ਮੂਲ ਸਿਧਾਂਤਾਂ ਤੋ ਭਟਕ ਚੁੱਕੀ ਹੈ ਇਸ ਕਾਰਨ ਪਾਰਟੀ ਨੂੰ ਸਮਰਪਿਤ ਪਾਰਟੀ ਦੇ ਆਗੂ ਇਹਨਾਂ ਅਹੁਦਿਆਂ ਤੋਂ ਅਸਤੀਫ਼ੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲਾ ਸੰਗਰੂਰ ਦਾ ਯੂਥ ਢੀਂਡਸਾ ਪਰਿਵਾਰ ਨਾਲ ਚਟਾਨ ਵਾਂਗ ਖੜ੍ਹਾ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਢੀਂਡਸਾ ਪਰਿਵਾਰ ਦੇ ਹੱਕ ਵਿੱਚ ਅਸਤੀਫਿਆ ਦੀ ਝੜੀ ਲੱਗਣ ਜਾ ਰਹੀ ਹੈ ਇਸ ਮੌਕੇ ਚੇਅਰਮੈਨ ਪਰਮਿੰਦਰ ਸਿੰਘ ਗੰਢੂਆ ਰਾਮ ਸਿੰਘ ਖੋਖਰ ,ਪਾਲ ਸਿੰਘ ਲਦਾਲ , ਚਰਨਜੀਤ ਸਿੰਘ ਲਦਾਲ, ਅਮਰੀਕ ਸਿੰਘ, ਅਮਰਜੀਤ ਸਿੰਘ , ਕਰਤਾਰ ਸਿੰਘ ,ਦੀਦਾਰ ਸਿੰਘ , ਨਰਾਤਾ ਸਿੰਘ ਗਾਗਾ , ਸੁਜਾਨ ਸਿੰਘ , ਪਵਿੱਤਰ ਸਿੰਘ ਬੈਨੀਵਾਲ , ਅਜੈਬ ਸਿੰਘ ਲਦਾਲ ,ਸੀਤਾ ਸਿੰਘ ਲੇਹਲ ਖੁਰਦ ਸਾਰੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਕਣਕਵਾਲ , ਬੰਤ ਸਿੰਘ ਖੋਖਰ , ਪ੍ਰਮਿੰਦਰ ਸਿੰਘ ਗੰਢੂਆ , ਹਰਬੰਸ ਸਿੰਘ ਹਮੀਰਗੜ ਸਰਪੰਚ ਆਦਿ ਹਾਜ਼ਰ ਸਨ। ।

WRITTEN BY