ਤਪਾ ਮੰਡੀ, 16 ਜਨਵਰੀ (ਰਮੇਸ਼ ਸਿੰਗਲਾ, ਰਕੇਸ਼ ਗੋਇਲ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਚੌਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਵਿਚੋਂ ਇਕ ਵੀ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ ਨਹੀ ਨਿਭਾਇਆ, ਬਲਕਿ ਕਿਸਾਨਾਂ ਨਾਲ ਕਰਜ ਮਾਫ਼ੀ ਦੇ ਨਾਂਅ ਤੇ ਭੱਦਾ ਮਜਾਕ ਕੀਤਾ ਗਿਆ ਹੈ ਅਤੇ ਕਿਸਾਨ ਦੁੱਖੀ ਹੋਕੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਅਤੇ ਸੀਨੀਅਰ ਐਡਵੋਕੇਟ ਸਤਿਨਾਮ ਸਿੰਘ ਰਾਹੀ ਨੇ ਕੁੱਝ ਚੌਣਵੇਂ ਪੱਤਰਕਾਰਾਂ ‘ਚ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ‘ਚ ਲੋਕਾਂ ਨੇ ਤਾਂ ਦੁੱਖੀ ਹੋਣਾ ਹੀ ਸੀ ਬਲਕਿ ਉਨ੍ਹਾਂ ਦੇ ਦੇ ਮੰਤਰੀ ਅਤੇ ਸੀਨੀਅਰ ਲੀਡਰਸ਼ਿਪ ਵੀ ਕੈਪਟਨ ਤੋਂ ਦੁੱਖੀ ਹੈ। ਲੋਕ ਜਿੱਥੇ ਕਾਂਗਰਸ ਤੋਂ ਜਲਦੀ ਖਹਿੜਾ ਛੁਡਵਾਉਣਾ ਚਾਹੁੰਦੇ ਹਨ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰਵਾਏ ਕੰਮਾਂ ਨੂੰ ਯਾਦ ਕਰ ਰਹੇ ਹਨ। ਐਡਵੋਕੇਟ ਰਾਹੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਜਿਨ੍ਹੀ ਹੁਣ ਕਾਂਗਰਸ ਦੇ ਐਮਐਲਏ ਦੀ ਚੱਲਦੀ ਹੈ ਓਨ੍ਹੀ ਕੁ ਤਾਂ ਅਕਾਲੀ ਰਾਜ ‘ਚ ਅਕਾਲੀਆਂ ਦੇ ਸਰਪੰਚ ਦੀ ਚੱਲਦੀ ਸੀ। ਚਾਰੇ ਪਾਸੇ ਵਿਕਾਸ ਕਾਰਜ਼ਾਂ ਦੀ ਹਨੇਰੀ ਸੀ ਪਰ ਇਸ ਦੇ ਉਲਟ ਹੁਣ ਜੋ ਵਿਕਾਸ ਕਾਰਜ ਅਕਾਲੀ ਸਰਕਾਰ ਵੇਲੇ ਚਾਲੂ ਕਰਵਾਏ ਗਏ ਸਨ ਉਹ ਵੀ ਕੈਪਟਨ ਸਰਕਾਰ ਨੇ ਬੰਦ ਕਰਵਾ ਦਿੱਤੇ ਹਨ। ਰਾਹੀ ਨੇ ਆਮ ਆਦਮੀ ਪਾਰਟੀ ਸਬੰਧੀ ਪੁੱਛੇ ਜਾਣ ਤੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਅੰਦਰ ਕੋਈ ਵਜੂਦ ਨਹੀ , ਮਾਲਵੇ ਦੇ ਕੁੱਝ ਹਿੱਸਿਆਂ ਵਿੱਚ ਪਹਿਲਾਂ ਆਪ ਪਾਰਟੀ ਨੇ ਥੋੜਾ ਬਹੁਤ ਪ੍ਰਭਾਵ ਜਰੂਰ ਪਾਇਆ ਸੀ ਪਰ ਹੁਣ ਲੋਕਾਂ ਨੇ ਆਪ ਪਾਰਟੀ ਦੇ ਵਿਧਾਇਕਾਂ ਦੇ ਰੰਗ ਢੰਗ ਵੇਖ ਲਏ ਹਨ ਇਸਦੀ ਮਿਸਾਲ ਹਲਕਾ ਭਦੌੜ ਦੇ ਵਿਧਾਇਕ ਤੋਂ ਲਈ ਜਾ ਸਕਦੀ ਹੈ ਜਿਸਨੇ ਜਿੱਤਣ ਤੋਂ ਬਾਅਦ ਲੋਕਾਂ ਨੂੰ ਮੂੰਹ ਦਿਖਾਉਣਾ ਹੀ ਮੁਨਾਸਿਫ਼ ਨਹੀ ਸਮਝਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਦੁੱਖ ਦਰਦ ਨੂੰ ਚੰਗੀ ਤਰਾਂ ਸਮਝ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੌਣ ਜਾਬਤਾ ਲੱਗਣ ਤੇ ਕਾਂਗਰਸ ਤੋਂ ਦੁੱਖੀ ਵੱਡੇ-ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਬੇੜੀ ‘ਚ ਸਵਾਰ ਹੋਣਗੇ।
ਕਾਂਗਰਸ ਦੇ ਵਿਧਿਅਕ ਜਿਨ੍ਹੀ ਤਾਂ ਅਕਾਲੀ ਰਾਜ ‘ਚ ਸਰਪੰਚ ਦੀ ਚਲਦੀ ਸੀ : ਰਾਹੀ



